ਮੋਗਾ 'ਚ ਦਿਨ-ਦਿਹਾੜੇ ਵਾਰਦਾਤ, ਲੁਟੇਰੇ ਬੈਂਕ 'ਚੋਂ ਸਾਢੇ 3 ਲੱਖ ਲੁੱਟ ਕੇ ਫਰਾਰ

Monday, Feb 28, 2022 - 04:10 PM (IST)

ਮੋਗਾ 'ਚ ਦਿਨ-ਦਿਹਾੜੇ ਵਾਰਦਾਤ, ਲੁਟੇਰੇ ਬੈਂਕ 'ਚੋਂ ਸਾਢੇ 3 ਲੱਖ ਲੁੱਟ ਕੇ ਫਰਾਰ

ਮੋਗਾ (ਗੋਪੀ ਰਾਊਂਕੇ) : ਅੱਜ ਦਿਨ-ਦਿਹਾੜੇ ਵਾਰਦਾਤ ਨੂੰ ਅੰਜਾਮ ਦਿੰਦਿਆਂ ਬਾਈਕ ਸਵਾਰ ਲੁਟੇਰੇ ਬੈਂਕ 'ਚੋਂ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਮੋਟਰਸਾਈਕਲ ਹੀਰੋ ਹੋਂਡਾ ਸਪਲੈਂਡਰ (ਰੰਗ ਕਾਲਾ) 'ਤੇ 3 ਅਣਪਛਾਤੇ ਨੌਜਵਾਨ ਆਏ, ਜੋ ਪਿੰਡ ਮੱਲੇਆਣਾ ਥਾਣਾ ਬੱਧਣੀ ਕਲਾਂ ਜ਼ਿਲ੍ਹਾ ਮੋਗਾ ਦੀ ਇਕ ਬੈਂਕ 'ਚੋਂ 3,66,000 ਰੁਪਏ ਲੁੱਟ ਕੇ ਫਰਾਰ ਹੋ ਗਏ ਤੇ ਬੈਂਕ ਦੇ ਗਾਰਡ ਤੋਂ ਰਾਈਫਲ ਸਮੇਤ 4 ਕਾਰਤੂਸ ਵੀ ਖੋਹ ਕੇ ਲੈ ਗਏ। ਫਿਲਹਾਲ ਪੁਲਸ ਸੀ. ਸੀ. ਟੀ. ਵੀ. ਖੰਗਾਲ ਰਹੀ ਹੈ।

ਇਹ ਵੀ ਪੜ੍ਹੋ : ਮੋਗਾ ’ਚ ਅਗਵਾ ਕੀਤੀ ਗਈ ਕੁੜੀ ਦੇ ਮਾਮਲੇ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਹੈਰਾਨ ਕਰਦਾ ਸੱਚ

PunjabKesari

ਜ਼ਿਕਰਯੋਗ ਹੈ ਕਿ ਪੰਜਾਬ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਖਤ ਸੁਰੱਖਿਆ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਇਨ੍ਹਾਂ ਵਾਰਦਾਤਾਂ ਕਾਰਨ ਲੋਕਾਂ 'ਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ। ਹਰ ਰੋਜ਼ ਅਜਿਹੀਆਂ ਘਟਨਾਵਾਂ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ, ਜੋ ਕਿ ਅੱਤ ਚਿੰਤਾ ਦਾ ਵਿਸ਼ਾ ਹੈ।


author

Anuradha

Content Editor

Related News