ਤਲਵੰਡੀ ਸਾਬੋ ’ਚ ਧਾਰਾ 144 ਤਹਿਤ ਪਾਬੰਦੀਆਂ ਲਾਗੂ
Wednesday, Apr 12, 2023 - 10:43 AM (IST)

ਬਠਿੰਡਾ (ਵਰਮਾ) : ਉੱਪ-ਮੰਡਲ ਮੈਜਿਸਟ੍ਰੇਟ ਗਗਨਦੀਪ ਸਿੰਘ ਪੀ. ਸੀ. ਐੱਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਤਲਵੰਡੀ ਸਾਬੋ ਦੀ ਹਦੂਦ ਅੰਦਰ ਪੈਂਦੇ ਏਰੀਏ ਵਿਚ ਕਾਗਜ਼/ ਕੂੜਾ ਕਰਕਟ, ਬੀੜੀ ਸਿਗਰਟ ਪੀਣ, ਪਾਨ, ਜਰਦਾ ਅਤੇ ਜਰਦੇ ਵਾਲੇ ਗੁਟਕੇ ਕਿਸੇ ਵੀ ਤਰ੍ਹਾਂ ਦਾ ਨਸ਼ਾ, ਮੀਟ ਅਤੇ ਸ਼ਰਾਬ ਆਦਿ ਦੇ ਸੇਵਨ ਤੇ ਪੂਰਨ ਤੌਰ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਹੋਰ ਜਾਰੀ ਹੁਕਮਾਂ ਰਾਹੀਂ ਸਬ-ਡਵੀਜ਼ਨ ਤਲਵੰਬੀ ਸਾਬੋ ਦੇ ਏਰੀਏ ’ਚ ਡਰੋਨ ਕੈਮਰਾ ਚਲਾਉਣ/ਉਡਾਉਣ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਉਪਰੋਕਤ ਹੁਕਮ 15 ਅਪ੍ਰੈਲ 2023 ਤੱਕ ਲਾਗੂ ਰਹਿਣਗੇ।
ਇਹ ਵੀ ਪੜ੍ਹੋ- ਪਪਲਪ੍ਰੀਤ ਦੀ ਗ੍ਰਿਫ਼ਤਾਰੀ ਮਗਰੋਂ ਪੁਲਸ ਮੁਸਤੈਦ, ਅੰਮ੍ਰਿਤਪਾਲ ਦੇ ਪਿੰਡ ਨੂੰ ਜਾਣ ਵਾਲੇ ਰਸਤਿਆਂ ਤੇ ਭਾਰੀ ਫੋਰਸ ਤਾਇਨਾਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।