ਵੱਡੀ ਖ਼ਬਰ: ਜੰਮੂ ''ਚ ਹਮਲੇ ਮਗਰੋਂ ਅੰਮ੍ਰਿਤਸਰ ''ਚ ਮੁਕੰਮਲ ਬਲੈਕਆਊਟ
Thursday, May 08, 2025 - 09:11 PM (IST)

ਅੰਮ੍ਰਿਤਸਰ - ਪੰਜਾਬ ਦੇ ਅੰਮ੍ਰਿਤਸਰ ਵਿੱਚ ਅੱਜ ਵੀ ਮੁਕੰਮਲ ਬਲੈਕਆਊਟ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਜੰਮੂ ਵਿੱਚ ਅਤੇ ਪਠਾਨਕੋਟ ਵਿੱਚ ਕਈ ਥਾਵਾਂ 'ਤੇ ਡਰੋਨ ਹਮਲਾ ਕੀਤਾ ਗਿਆ ਹੈ। ਜੰਮੂ ਦੇ ਆਰ.ਐਸ ਪੂਰਾ ਸੈਕਟਰ ਵਿੱਚ ਵੀ ਬਲੈਕਆਊਟ ਕੀਤਾ ਗਿਆ ਹੈ। ਜੰਮੂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।