ਅਗਲੇ 45 ਦਿਨਾਂ ’ਚ ਜੰਗ ਦੇ ਆਸਾਰ! ਪਾਕਿਸਤਾਨ ’ਚ ਮਚੇਗੀ ਖਲਬਲੀ ਤੇ ਹੋਵੇਗੀ ਤਬਾਹੀ
Thursday, May 01, 2025 - 10:59 AM (IST)

ਜਲੰਧਰ (ਧਵਨ)–ਕੀ ਭਾਰਤ-ਪਾਕਿਸਤਾਨ ਵਿਚਾਲੇ ਨੇੜਲੇ ਭਵਿੱਖ ’ਚ ਭਿਆਨਕ ਜੰਗ ਹੋਵੇਗੀ? ਜੋਤਿਸ਼ ਦੀ ਇਕ ਬਹੁਤ ਪ੍ਰਾਚੀਨ ਪ੍ਰਣਾਲੀ ਹੈ, ਜਿਸ ਨੂੰ ਤਾਜਿਕ ਜੋਤਿਸ਼ ਪ੍ਰਣਾਲੀ ਵੀ ਕਹਿੰਦੇ ਹਨ। ਜਨਮ ਕੁੰਡਲੀ ਅਤੇ ਪ੍ਰਸ਼ਨ ਕੁੰਡਲੀ ’ਚ ਸਿਰਫ਼ ਇੰਨਾ ਹੀ ਫਰਕ ਹੁੰਦਾ ਹੈ ਕਿ ਜਨਮ ਕੁੰਡਲੀ ਪੂਰੇ ਜੀਵਨ ਦਾ ਹਾਲ ਦੱਸਦੀ ਹੈ, ਜਦਕਿ ਪ੍ਰਸ਼ਨ ਕੁੰਡਲੀ ਉਸ ਪ੍ਰਸ਼ਨ ’ਤੇ ਪੂਰੀ ਤਰ੍ਹਾਂ ਕੇਂਦਰਿਤ ਹੋ ਕੇ ਉਸ ਪ੍ਰਸ਼ਨ ਦਾ ਫਲ ਦੱਸਦੀ ਹੈ। ਪ੍ਰਸ਼ਨ 29 ਅਪ੍ਰੈਲ 2025 ਨੂੰ ਸ਼ਾਮ 5 ਵੱਜ ਕੇ 45 ਮਿੰਟ ’ਤੇ ਦਿੱਲੀ ਵਿਚ ਸੀਨੀਅਰ ਪੱਤਰਕਾਰ ਵੱਲੋਂ ਕੀਤਾ ਗਿਆ ਅਤੇ ਗ੍ਰਹਿ ਸਥਿਤੀ ਇੰਝ ਸੀ–ਤੁਲਾ ਲਗਨ, ਸੂਰਜ, ਸ਼ੁੱਕਰ, ਬੁੱਧ, ਰਾਹੂ-ਮੀਨ ’ਚ, ਸੂਰਜ-ਮੇਖ, ਚੰਦਰ, ਬ੍ਰਹਿਸਪਤੀ-ਬ੍ਰਿਖ, ਮੰਗਲ ਕਰਕ ਅਤੇ ਕੇਤੂ ਕੰਨਿਆ ਵਿਚ ਸਥਿਤ ਹਨ। ਪ੍ਰਸ਼ਨ ਦੇ ਸਮੇਂ 00.55 ਡਿਗਰੀ ਦਾ ਤੁਲਾ ਲਗਨ ਉਦੈ ਹੋ ਰਿਹਾ ਸੀ ਅਤੇ ਨਵਾਂਸ਼ ਵੀ ਤੁਲਾ ਹੈ। ਇਸ ਸਥਿਤੀ ਨੂੰ ਜੋਤਿਸ਼ ’ਚ ਵਰਗੋਤਮ ਲਗਨ ਕਹਿੰਦੇ ਹਨ।
ਪ੍ਰਸ਼ਨ ਦੇ ਸਮੇਂ ਤੁਲਾ ਲਗਨ ਉਦੈ ਹੋ ਰਿਹਾ ਹੈ ਅਤੇ ਲਗਨੇਸ਼ ਸ਼ੁੱਕਰ ਉੱਚ ਦਾ ਹੋ ਕੇ ਮੀਨ ਰਾਸ਼ੀ ਵਿਚ ਬੁੱਧ, ਸ਼ਨੀ ਅਤੇ ਰਾਹੂ ਦੇ ਨਾਲ ਛੇਵੇਂ ਭਾਵ ’ਚ ਬਿਰਾਜਮਾਨ ਹੈ। ਛੇਵਾਂ ਭਾਵ ਦੁਸ਼ਮਣ ਦਾ ਹੁੰਦਾ ਹੈ। ਲਗਨੇਸ਼ ਜੋ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ, ਉਹ ਹੋਰ 3 ਗ੍ਰਹਿਆਂ ਦੇ ਨਾਲ ਛੇਵੇਂ ਭਾਵ ’ਚ ਬੈਠ ਕੇ ਬਹੁਤ ਜ਼ਿਆਦਾ ਵੇਗ ਵਿਚ ਹੈ ਅਤੇ ਦੁਸ਼ਮਣ ਨੂੰ ਮਾਤ ਦੇਣ ਦਾ ਮਨ ਬਣਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵਿਗੜੇਗਾ ਮੌਸਮ, ਤੇਜ਼ ਹਨ੍ਹੇਰੀ ਨਾਲ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ, ਕਿਸਾਨਾਂ ਲਈ ਸਲਾਹ
ਪ੍ਰਸ਼ਨ ਕੁੰਡਲੀ ’ਚ ਸਪਤਮ ਭਾਵ ਵਿਰੋਧੀ ਦਾ ਹੁੰਦਾ ਹੈ, ਜਿਸ ਨੂੰ ਇਥੇ ਪਾਕਿਸਤਾਨ ਨੂੰ ਸਮਝਣਾ ਚਾਹੀਦਾ ਹੈ। ਸਪਤਮ ਭਾਵ ’ਚ ਉੱਚ ਦਾ ਸੂਰਜ ਬੈਠਾ ਹੈ ਅਤੇ ਇਸ ਭਾਵ ਦਾ ਸਵਾਮੀ ਮੰਗਲ ਨੀਚ ਦਾ ਹੋ ਕੇ ਦਸ਼ਮ ਭਾਵ ’ਚ ਸਥਿਤ ਹੈ। ਮੰਗਲ ਦਾ ਨੀਚ ਹੋਣਾ ਦੱਸਦਾ ਹੈ ਕਿ ਪਹਿਲਗਾਮ ਦੀ ਘਟਨਾ ਪਾਕਿਸਤਾਨ ਦੀ ਫ਼ੌਜ ਵੱਲੋਂ ਕੀਤੀ ਗਈ ਇਕ ਘਿਨੌਣੀ ਸਾਜ਼ਿਸ਼ ਹੈ। ਸ਼ੁੱਕਰ ਛੇਵੇਂ ਘਰ ’ਚ ਬੈਠਾ ਹੈ ਅਤੇ ਉਸ ਦੀ ਡਿਗਰੀ 05.08 ਹੈ। ਮੰਗਲ ਦਸ਼ਮ ਭਾਵ ਵਿਚ ਬੈਠਾ ਹੈ ਅਤੇ ਉਸ ਦੀ ਡਿਗਰੀ 10.42 ਹੈ। ਸ਼ੁੱਕਰ ਭਾਰਤ ਦੀ ਨੁਮਾਇੰਦਗੀ ਕਰਦਾ ਹੈ ਅਤੇ ਮੰਗਲ ਪਾਕਿਸਤਾਨ ਦੀ। ਜੰਗ ਤਾਂ ਹੋਵੇਗੀ ਪਰ ਭਿਆਨਕ ਜੰਗ ਦੀ ਸੰਭਾਵਨਾ ਘੱਟ ਹੀ ਲੱਗਦੀ ਹੈ।
ਬਿਨਾਂ ਸ਼ੱਕ ਭਾਰਤ ਦੀ ਫ਼ੌਜ ਬਹੁਤ ਸਾਰੇ ਅੱਤਵਾਦੀ ਅੱਡਿਆਂ ਨੂੰ ਤਹਿਸ-ਨਹਿਸ ਕਰ ਦੇਵੇਗੀ ਅਤੇ ਪਾਕਿਸਤਾਨ ਵਿਚ ਹਾਹਾਕਾਰ ਦੀ ਸਥਿਤੀ ਵੀ ਬਣੇਗੀ। ਇਕ ਹੋਰ ਜੋਤਿਸ਼ ਵਿਚਾਰ ਕਰਨਾ ਪਵੇਗਾ। ਚੰਦਰਮਾ ਅਤੇ ਗੁਰੂ ਅਸ਼ਟਮ ਭਾਵ ’ਚ ਸਥਿਤ ਹਨ। ਇਹ ਸਥਿਤੀ ਵੀ ਭਿਆਨਕ ਜੰਗ ਨੂੰ ਨਹੀਂ ਦਰਸਾਉਂਦੀ। ਕਈ ਬਾਹਰਲੇ ਦੇਸ਼ ਜੰਗ ਨੂੰ ਹਰ ਹਾਲਤ ਵਿਚ ਰੋਕਣਗੇ। ਕੁਝ ਦੇਸ਼ ਲੁਕ ਕੇ ਅਤੇ ਖੁੱਲ੍ਹ ਕੇ ਦੋਵੇਂ ਤਰ੍ਹਾਂ ਪਾਕਿਸਤਾਨ ਦੀ ਮਦਦ ਕਰਨਗੇ ਅਤੇ ਜੰਗ ਨੂੰ ਟਾਲਣ ਦਾ ਯਤਨ ਕਰਨਗੇ। ਜੇ ਇਸ ਪ੍ਰਸ਼ਨ ਕੁੰਡਲੀ ਦਾ ਪੂਰਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਜੰਗ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਜੰਗ ਲੱਗਦੀ ਹੈ ਤਾਂ ਅਗਲੇ 45 ਦਿਨਾਂ ਅੰਦਰ ਭਾਵ 15 ਜੂਨ ਤਕ ਸ਼ੁਰੂ ਹੋ ਜਾਵੇਗੀ। ਜੇ ਅਜਿਹਾ ਨਾ ਹੋਇਆ ਤਾਂ ਪਾਕਿਸਤਾਨ ਖ਼ੁਦ ਝੁਕ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e