''ਯੁੱਧ ਨਸ਼ਿਆਂ ਵਿਰੁੱਧ'' ਮੁਹਿੰਮ ਤਹਿਤ ਫੜੇ ਮੁਲਜ਼ਮ ਦੀ ਜੇਲ੍ਹ ''ਚ ਹੋਈ ਮੌਤ
Sunday, Apr 27, 2025 - 04:17 PM (IST)

ਦੋਰਾਹਾ (ਵਿਨਾਇਕ): ਦੋਰਾਹਾ ਪੁਲਸ ਵੱਲੋਂ 50 ਗ੍ਰਾਮ ਹੈਰੋਇਨ ਅਤੇ ਅਸਲੇ ਸਮੇਤ ਗ੍ਰਿਫ਼ਤਾਰ ਕੀਤੇ ਗਏ ਯਸ਼ਦੀਪ ਉਰਫ਼ ਯਸ਼ ਦੀ ਲੁਧਿਆਣਾ ਜੇਲ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਮੌਤ ਦੇ ਸਹੀ ਕਾਰਨ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਮੁੰਡੇ ਦਾ ਵਿਦੇਸ਼ੀ ਧਰਤੀ 'ਤੇ ਗੋਲ਼ੀਆਂ ਮਾਰ ਕੇ ਕਤਲ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਦੋਰਾਹਾ ਪੁਲਸ ਨੇ 20 ਅਪ੍ਰੈਲ ਨੂੰ ਯਸ਼ਦੀਪ ਉਰਫ਼ ਯਸ਼ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 307, ਗੋਬਿੰਦਪੁਰਾ ਮੁਹੱਲਾ, ਨੇੜੇ ਕਲਕੱਤਾ ਮਾਰਕੀਟ, ਦੋਰਾਹਾ, ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ 50 ਗ੍ਰਾਮ ਹੈਰੋਇਨ, ਇਕ 0.32 ਬੋਰ ਕੰਟਰੀ ਮੈਡ ਪਿਸਟਲ, ਮੈਗਜ਼ੀਨ, 3 ਜਿੰਦਾ ਰੌਂਦ ਅਤੇ ਇੱਕ ਕਾਰ ਨੰਬਰ ਸੀਐਚ-01ਏਐਲ-8048 ਬਰਾਮਦ ਹੋਈ ਸੀ। ਦੋਰਾਾਹ ਪੁਲਸ ਅਨੁਸਾਰ ਕਾਰ ਚਾਲਕ ਯਸ਼ਦੀਪ ਦੀ ਲੋਅਰ ਦੀ ਜੇਬ ਵਿਚੋਂ ਹੈਰੋਇਨ ਬਰਾਮਦ ਹੋਈ ਸੀ, ਜਦਕਿ ਪਿਸਟਲ ਅਤੇ ਰੌਂਦ ਕਾਰ ਦੇ ਡੈਸ਼ਬੋਰਡ ਵਿਚੋਂ ਬਰਾਮਦ ਹੋਏ ਸਨ। ਮੁਲਜ਼ਮ ਖ਼ਿਲਾਫ਼ ਧਾਰਾ 21, 61, 85 ਐਨ.ਡੀ.ਪੀ.ਐਸ. ਐਕਟ ਅਤੇ 25, 54, 59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ Yellow Alert ਜਾਰੀ! ਮੀਂਹ ਬਾਰੇ ਵੀ ਆਈ ਨਵੀਂ ਅਪਡੇਟ
ਜ਼ਿਕਰਯੋਗ ਹੈ ਕਿ ਮ੍ਰਿਤਕ ਯਸ਼ ਖ਼ਿਲਾਫ਼ ਪਹਿਲਾਂ ਹੀ ਥਾਣਾ ਦੋਰਾਹਾ ਵਿਖੇ ਮਾਮਲਾ ਨੰਬਰ 162/2024 ਤਹਿਤ ਧਾਰਾਵਾਂ 115(2), 118(1), 109(1), 315(2), 324(2), 351(2), 3(5) ਬੀਐਨਐਸ 2023 ਅਤੇ ਵਾਧੂ ਧਾਰਾ 118(2) ਅਧੀਨ ਮਾਮਲਾ ਦਰਜ ਸੀ, ਜਿਸ ਵਿੱਚ ਉਹ ਫਰਾਰ ਚੱਲ ਰਿਹਾ ਸੀ। ਯਸ਼ ਦੀ ਮੌਤ ਦੀ ਵਜ੍ਹਾ ਦਾ ਪਤਾ ਲਗਾਉਣ ਲਈ ਅਧਿਕਾਰਤ ਤੌਰ 'ਤੇ ਜਾਂਚ ਜਾਰੀ ਦੱਸੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8