ਪੰਜਾਬ ''ਚ ਵੱਡੀ ਵਾਰਦਾਤ! ਮੈਡੀਕਲ ਸਟੋਰ ''ਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ, ਘਟਨਾ ਸੀਸੀਟੀਵੀ ''ਚ ਕੈਦ

Wednesday, Apr 30, 2025 - 12:33 AM (IST)

ਪੰਜਾਬ ''ਚ ਵੱਡੀ ਵਾਰਦਾਤ! ਮੈਡੀਕਲ ਸਟੋਰ ''ਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ, ਘਟਨਾ ਸੀਸੀਟੀਵੀ ''ਚ ਕੈਦ

ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਦੇ ਨਜ਼ਦੀਕ ਹਲਕਾ ਜੰਡਿਆਲਾ ਦੇ ਪਿੰਡ ਮੱਲੀਆ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿਥੇ ਦੋ ਧਿਰਾਂ ਦੀ ਰਜਿੰਸ਼ ਦੇ ਚਲਦੇ ਸੋਸ਼ਲ ਮੀਡੀਆ 'ਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਤਹਿਤ ਇਕ ਨੌਜਵਾਨ ਵੱਲੋਂ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਮੈਡੀਕਲ ਸਟੋਰ 'ਤੇ ਗੋਲੀਆ ਚਲਾਈਆਂ ਹਨ, ਜਿਸਦੀ ਵੀਡੀਓ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ ਜਿਸਦੇ ਅਧਾਰ 'ਤੇ ਪੁਲਸ ਵੱਲੋਂ ਮੈਡੀਕਲ ਸਟੋਰ ਦੇ ਮਾਲਿਕ ਦੇ ਬਿਆਨਾਂ 'ਤੇ ਪਰਚਾ ਦੇਣ ਦੀ ਗਲ ਆਖੀ ਹੈ।

ਮੋਗਾ ਦੇ ਦੋ ਨੌਜਵਾਨਾਂ ਨੇ ਕੈਨੇਡਾ ਚੋਣਾਂ 'ਚ ਗੱਡਿਆ ਜਿੱਤ ਦਾ ਝੰਡਾ

ਇਸ ਸੰਬਧੀ ਜਾਣਕਾਰੀ ਦਿੰਦਿਆ ਥਾਣਾ ਜੰਡਿਆਲਾ ਦੇ ਐੱਸਐੱਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਪਿੰਡ ਮੱਲੀਆ ਵਿਖੇ ਇਕ ਮੈਡੀਕਲ ਸਟੋਰ 'ਤੇ ਗੋਲੀ ਚੱਲੀ ਹੈ। ਦੌਰਾਨ-ਏ-ਤਫਤੀਸ਼ ਇਹ ਗਲ ਸਾਹਮਣੇ ਆਈ ਹੈ ਕਿ ਪਿੰਡ ਦੇ ਮੈਡੀਕਲ ਸਟੋਰ ਵਾਲੇ ਨੌਜਵਾਨ ਸਨਪ੍ਰੀਤ ਅਤੇ ਪਿੰਡ ਦੇ ਅਜੈ ਵਿਚ ਪਹਿਲਾਂ ਤੋਂ ਤਕਰਾਰ ਸੀ ਜਿਸਦੇ ਚੱਲਦੇ ਪਹਿਲਾਂ ਵੀ ਦੋਵੇਂ ਨੌਜਵਾਨਾਂ ਵੱਲੋਂ ਆਪਣੇ ਸਾਥੀਆ ਨਾਲ ਇਕਠੇ ਹੋ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਸੀ, ਜਿਸ ਸਬੰਧੀ ਪਿੰਡ ਦੇ ਮੌਸਤਬਰਾ ਵੱਲੋਂ ਇਨ੍ਹਾਂ ਦਾ ਫੈਸਲਾ ਕਰਵਾਇਆ ਗਿਆ ਸੀ ਪਰ ਉਪਰੰਤ ਫੈਸਲੇ ਦੋਵੋਂ ਸੋਸ਼ਲ ਮੀਡੀਆ 'ਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਪੋਸਟਾਂ ਪਾ ਰਹੇ ਸਨ ਜਿਸ ਦੇ ਚੱਲਦੇ ਰੰਜਿਸ਼ਨ ਅਜੈ ਵੱਲੋਂ ਆਪਣੇ ਪਿਤਾ ਜੋ ਕਿ ਜੇਲ੍ਹ ਵਿਚ ਹੈ, ਦੇ ਲਾਇਸੈਂਸੀ ਹਥਿਆਰ ਨਾਲ ਮੈਡੀਕਲ ਸਟੋਰ ਦੇ ਬਾਹਰ ਗੋਲੀਆਂ ਚਲਾਈਆਂ, ਜੋ ਕਿ ਸਾਰਾ ਮਾਮਲਾ ਸੀਸੀਟੀਵੀ ਵਿਚ ਕੈਦ ਹੋਇਆ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰ ਪੀੜਤ ਨੌਜਵਾਨ ਦੇ ਬਿਆਨਾਂ ਅਤੇ ਸੀਸੀਟੀਵੀ ਦੇ ਅਧਾਰ 'ਤੇ ਮੁਕਦਮਾ ਦਰਜ ਕਰਨ ਦੀ ਗੱਲ ਆਖੀ ਹੈ ਅਤੇ ਲਾਇਸੈਂਸੀ ਪਿਸਤੋਲ ਦੇ ਮਾਲਿਕ 'ਤੇ ਵੀ ਐਕਸ਼ਨ ਲੈਣ ਦੀ ਗੱਲ ਕੀਤੀ ਹੈ। ਉਧਰ ਪਿੰਡਵਾਸੀਆਂ ਵੱਲੋਂ ਇਸ ਘਟਨਾ ਦੀ ਸਖਤ ਸ਼ਬਦਾ ਵਿਚ ਨਿੰਦਿਆ ਕਰਦਿਆਂ ਪੁਲਸ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ।

ਹਵਾਈ ਯਾਤਰੀ ਕਿਰਪਾ ਕਰ ਕੇ ਧਿਆਨ ਦੇਣ! 500 ਤੋਂ ਵੱਧ ਉਡਾਣਾਂ ਦੇ ਬਦਲੇ ਰੂਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News