ਗੀਜ਼ਰ ਦੀ ਗੈਸ ਚੜ੍ਹਨ ਨਾਲ 17 ਸਾਲਾ ਲੜਕੇ ਦੀ ਮੌਤ

Monday, Jan 06, 2020 - 02:52 PM (IST)

ਗੀਜ਼ਰ ਦੀ ਗੈਸ ਚੜ੍ਹਨ ਨਾਲ 17 ਸਾਲਾ ਲੜਕੇ ਦੀ ਮੌਤ

ਰਾਮਪੁਰਾ : ਰਾਮਪੁਰਾ ਦੀ ਸ਼ਹੀਦ ਭਗਤ ਸਿੰਘ ਕਾਲੌਨੀ ਵਿਚ ਇਕ 17 ਸਾਲਾ ਲੜਕੇ ਦੀ ਨਹਾਉਂਦੇ ਸਮੇਂ ਸਿਲੰਡਰ ਨਾਲ ਚੱਲਣ ਵਾਲੇ ਗਿਜ਼ਰ ਦੀ ਗੈਸ ਚੜਨ ਨਾਲ ਮੌਤ ਹੋ ਗਈ। ਨੌਜਵਾਨ ਦੀ ਪਛਾਣ ਪ੍ਰਦਮ ਗਾਂਧੀ ਪੁੱਤਰ ਰਮਨ ਗਾਂਧੀ ਦੇ ਤੌਰ 'ਤੇ ਹੋਈ ਹੈ। ਐਤਵਾਰ ਨੂੰ ਪ੍ਰਦਮ ਨਹਾਉਣ ਗਿਆ ਤਾਂ ਅੱਧਾ ਘੰਟਾ ਬਾਹਰ ਨਹੀਂ ਆਇਆ। ਘਰ ਵਿਚ ਉਸ ਦੀ ਛੋਟੀ ਭੈਣ ਅਤੇ ਚਾਚੇ ਦੀ ਕੁੜੀ ਨੇ ਗੁਆਂਢੀਆਂ ਦੀ ਮਦਦ ਨਾਲ ਬਾਥਰੂਮ ਦੀ ਖਿੜਕੀ ਤੋੜ ਕੇ ਪ੍ਰਦਮ ਨੂੰ ਬਾਹਰ ਕੱਢ ਕੇ ਨਿੱਜੀ ਹਸਤਪਾਲ ਵਿਚ ਭਰਤੀ ਕਰਾਇਆ। ਜਿੱਥੋਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਪ੍ਰਦਮ ਮਾਤਾ-ਪਿਤਾ ਦਾ ਇਕਲੌਤਾ ਬੇਟਾ ਸੀ ਅਤੇ 11ਵੀਂ ਦਾ ਵਿਦਿਆਰਥੀ ਸੀ। ਰੈਡਕਰਾਸ ਦੇ ਟਰੈਨਿੰਗ ਸੁਪਰਵਾਈਜ਼ਰ ਨਰੇਸ਼ ਪਠਾਨੀਆ ਨੇ ਕਿਹਾ ਕਿ ਗੈਸ ਗੀਜ਼ਰ ਨਾਲ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ, ਜੋ ਬੰਦ ਸਥਾਨ ਵਿਚ ਆਕਸੀਜਨ ਦੀ ਕਮੀ ਕਰ ਦਿੰਦੀ ਹੈ।


author

cherry

Content Editor

Related News