ਸਤਲੁਜ ਦਰਿਆ ਦੇ ਕੋਲੋਂ ਇਕ ਡਰੋਨ ਬਰਾਮਦ
Tuesday, May 19, 2026 - 06:28 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੇ ਸਤਲੁਜ ਦਰਿਆ ਦੇ ਕੋਲੋਂ ਲਵਾਰਿਸ ਹਾਲਤ ਵਿਚ ਇਕ ਡਰੋਨ ਬਰਾਮਦ ਹੋਇਆ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਇਲਾਕੇ ਵਿਚ ਗਸ਼ਤ ਲਈ ਰਵਾਨਾ ਸੀ। ਇਸ ਦੌਰਾਨ ਇੰਸਪੈਕਟਰ ਦੀਪ ਸਿੰਘ ਈ ਕੋਅ 99 ਬੀਐੱਨ ਬੀਐੱਸਐੱਫ ਸ਼ਾਮੇ ਕੇ ਵੱਲੋਂ ਇਕ ਫੋਨ ਮੌਸੂਲ ਹੋਇਆ ਕਿ ਸਤਲੁਜ ਦਰਿਆ ਵਿਚ ਇਕ ਪੁਰਾਣਾ ਡਰੋਨ ਲਵਾਰਿਸ ਹਾਲਤ ਵਿਚ ਡਿੱਗਿਆ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਅਤੇ ਬੀਐੱਸਐੱਫ ਪਾਰਟੀ ਨੇ ਮੌਕੇ ’ਤੇ ਜਾ ਕੇ ਇਕ ਡਰੋਨ ਡੀਜੇਆਈ ਮੈਵਿਕ 3 ਕਲਾਸਿਕ ਕੰਪਨੀ ਮੈਡ ਇਨ ਚਾਇਨਾ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।
