ਅਬੋਹਰ ਦੇ ਮਲੂਕਪੁਰਾ ਮਾਈਨਰ ਵਿਚੋਂ ਮਿਲੀ ਨੌਜਵਾਨ ਦੀ ਲਾਸ਼

Thursday, May 21, 2026 - 11:58 AM (IST)

ਅਬੋਹਰ ਦੇ ਮਲੂਕਪੁਰਾ ਮਾਈਨਰ ਵਿਚੋਂ ਮਿਲੀ ਨੌਜਵਾਨ ਦੀ ਲਾਸ਼

ਫਾਜ਼ਿਲਕਾ (ਸੁਖਵਿੰਦਰ ਥਿੰਦ)- ਅਬੋਹਰ ਦੇ ਸੀਤੋ ਰੋਡ 'ਤੇ ਭਾਗ ਸਿੰਘ ਖਾਲਸਾ ਕਾਲਜ ਦੇ ਨੇੜੇ ਮਲੂਕਪੁਰਾ ਮਾਈਨਰ ਵਿਚ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਰਾਜੂ ਚਰਾਇਆ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਮਲੂਕਾ ਮਾਈਨਰ ਦੇ ਅੰਦਰ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਅਟਕੀ ਹੋਈ ਹੈ ਤਾਂ ਉਨ੍ਹਾਂ ਨੇ ਆਪਣੀ ਟੀਮ ਦੇ ਸਮੇਤ ਮੌਕੇ 'ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਲਾਸ਼ ਨੂੰ ਬਾਹਰ ਕੱਢਿਆ। ਇਸ ਸਬੰਧੀ ਉਨ੍ਹਾਂ ਦੇ ਵੱਲੋਂ ਅਬੋਹਰ ਥਾਣਾ ਸਦਰ ਪੁਲਸ ਨੂੰ ਵੀ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 

ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਨੇ ਨੀਲੀ ਟੀ-ਸ਼ਰਟ ਅਤੇ ਸਲੇਟੀ ਰੰਗ ਦੇ ਲੋਅਰ ਪਾਏ ਹੋਏ ਸਨ, ਜਿਨ੍ਹਾਂ 'ਤੇ ਕੋਈ ਸ਼ਬਦ ਲਿਖਿਆ ਹੋਇਆ ਸੀ। ਉਸ ਨੇ ਆਪਣੇ ਗਲੇ ਵਿਚ ਚਾਂਦੀ ਦੀ ਚੇਨ ਪਾਈ ਹੋਈ ਸੀ ਅਤੇ ਦਾੜ੍ਹੀ ਰੱਖੀ ਹੋਈ ਸੀ। ਸਮਾਜਿਕ ਸੰਗਠਨ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੁਖੀ ਰਾਜੂ ਚਰਾਇਆ ਦੀ ਅਗਵਾਈ ਹੇਠ, ਬਿੱਟੂ ਨਰੂਲਾ, ਸੋਨੂੰ ਗਰੋਵਰ ਅਤੇ ਸਦਰ ਪੁਲਸ ਸਟੇਸ਼ਨ ਦੀ ਸਹਾਇਤਾ ਨਾਲ ਟੀਮ ਇਸ ਸਮੇਂ ਨਹਿਰ ਵਿਚੋਂ ਲਾਸ਼ ਨੂੰ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖ ਰਹੀ ਹੈ। ਸਮਾਜ ਸੇਵਕ ਰਾਜੂ ਚਰਾਇਆ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਸ ਨੌਜਵਾਨ ਨੂੰ ਜਾਣਦਾ ਹੈ ਜਾਂ ਉਸ ਦਾ ਕੋਈ ਪਰਿਵਾਰਕ ਮੈਂਬਰ ਲਾਪਤਾ ਹੈ, ਤਾਂ ਉਹ ਸਦਰ ਪੁਲਸ ਸਟੇਸ਼ਨ ਇੰਚਾਰਜ ਨਾਲ ਰਾਬਤਾ ਕਾਇਮ ਕਰਨ।
 


author

Anmol Tagra

Content Editor

Related News