ਗਰਿੱਲ ਡਿੱਗਣ ਕਾਰਨ ਜ਼ਖਮੀ ਵਿਅਕਤੀ ਦੀ ਮੌਤ

Wednesday, May 20, 2026 - 11:40 AM (IST)

ਗਰਿੱਲ ਡਿੱਗਣ ਕਾਰਨ ਜ਼ਖਮੀ ਵਿਅਕਤੀ ਦੀ ਮੌਤ

ਫਿਰੋਜ਼ਪੁਰ (ਮਲਹੋਤਰਾ) : ਪੰਜ ਦਿਨ ਪਹਿਲਾਂ ਰਾਤ ਸਮੇਂ ਆਈ ਹਨ੍ਹੇਰੀ ’ਚ ਘਰ ਦੀ ਗਰਿੱਲ ਡਿੱਗਣ ਕਾਰਨ ਜ਼ਖਮੀ ਹੋਏ ਇਕ ਵਿਅਕਤੀ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਗੋਲਬਾਗ ਦੇ ਇਕ ਘਰ ’ਚ ਮੌਤ ਹੋਣ ਕਾਰਨ ਰਿਸ਼ਤੇਦਾਰ ਇਕੱਠੇ ਹੋਏ ਸਨ, 14 ਮਈ ਦੀ ਰਾਤ ਜਦ ਉਹ ਘਰ ਦੇ ਵਿਹੜੇ ’ਚ ਬੈਠੇ ਸਨ ਤਾਂ ਅਚਾਨਕ ਚੱਲੀ ਤੇਜ਼ ਹਨ੍ਹੇਰੀ ਕਾਰਨ ਘਰ ਦੀ ਛੱਤ ਦੀਆਂ ਗਰਿੱਲਾਂ ਟੁੱਟ ਕੇ ਥੱਲੇ ਆ ਡਿੱਗੀਆਂ। ਇਨ੍ਹਾਂ ਹੇਠ ਦੱਬੇ ਜਾਣ ਕਾਰਨ ਕਰੀਬ 10 ਲੋਕ ਜ਼ਖਮੀ ਹੋਏ ਸਨ।

ਇਨ੍ਹਾਂ ’ਚੋਂ ਇਕ ਗੰਭੀਰ ਜ਼ਖਮੀ ਓਮ ਪ੍ਰਕਾਸ਼ ਦਾ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਓਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਲਾਪਰਵਾਹੀ ਵਰਤਣ ਦੇ ਦੋਸ਼ ਲਾਉਂਦੇ ਹੋਏ ਹੰਗਾਮਾ ਕੀਤਾ ਪਰ ਹਸਪਤਾਲ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ।
 


author

Babita

Content Editor

Related News