ਰੇਲਵੇ ਸਟਾਫ਼ ਨੇ ਵਾਪਸ ਕੀਤਾ ਜਲੰਧਰ ਦੇ ਯਾਤਰੀ ਦਾ ਬੈਗ, ਯਾਤਰਾ ਦੌਰਾਨ ਰਹਿ ਗਿਆ ਸੀ ਟ੍ਰੇਨ ''ਚ
Wednesday, Jan 03, 2024 - 09:27 PM (IST)
ਜੈਤੋ (ਪਰਾਸ਼ਰ)- ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਰੇਲ ਮੰਡਲ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਡਾ. ਸਤਬੀਰ ਸਿੰਘ 2 ਜਨਵਰੀ 2024 ਨੂੰ ਪੂਜਾ ਐਕਸਪ੍ਰੈੱਸ (ਟ੍ਰੇਨ ਨੰਬਰ 12414) ਵਿਚ ਜੈਪੁਰ ਤੋਂ ਜਲੰਧਰ ਕੈਂਟ ਤੱਕ ਕੋਚ ਨੰਬਰ ਏ-2 ’ਚ ਪਰਿਵਾਰ ਨਾਲ ਯਾਤਰਾ ਕਰ ਰਿਹਾ ਸੀ। ਜਦੋਂ ਟ੍ਰੇਨ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਉਹ ਸਟੇਸ਼ਨ ’ਤੇ ਉਤਰ ਗਏ। ਟ੍ਰੇਨ ਚੱਲਣ ਤੋਂ ਬਾਅਦ ਉਸ ਨੂੰ ਯਾਦ ਆਇਆ ਕਿ ਉਨ੍ਹਾਂ ਦਾ ਬੈਗ ਗਲਤੀ ਨਾਲ ਟ੍ਰੇਨ ਵਿਚ ਰਹਿ ਗਿਆ ਹੈ।
ਇਹ ਵੀ ਪੜ੍ਹੋ- ਸੱਟੇਬਾਜ਼ੀ ਦਾ ਧੰਦਾ ਹੋਇਆ ਬੰਦ ਤਾਂ ਅਮੀਰ ਹੋਣ ਲਈ ਡਰੱਗ ਸਮੱਗਲਿੰਗ ਕੀਤੀ ਸ਼ੁਰੂ, ਹੈਰੋਇਨ ਸਣੇ ਚੜ੍ਹਿਆ ਪੁਲਸ ਅੜਿੱਕੇ
ਡਾ. ਸਤਬੀਰ ਸਿੰਘ ਨੇ ਚੀਫ਼ ਟਿਕਟ ਇੰਸਪੈਕਟਰ ਜਲੰਧਰ ਛਾਉਣੀ ਸਚਿਨ ਰੱਤੀ ਨੂੰ ਇਸ ਸਬੰਧੀ ਜਾਣੂ ਕਰਵਾ ਕੇ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ। ਫਿਰ ਚੀਫ਼ ਟਿਕਟ ਇੰਸਪੈਕਟਰ ਜਲੰਧਰ ਕੈਂਟ ਨੇ ਚੀਫ਼ ਟਿਕਟ ਇੰਸਪੈਕਟਰ ਜੰਮੂਤਵੀ ਅਬਦੁਲ ਰਸ਼ੀਦ ਨਾਲ ਸੰਪਰਕ ਕੀਤਾ। ਅਬਦੁਲ ਰਸ਼ੀਦ ਨੇ ਤੁਰੰਤ ਕਾਰਵਾਈ ਕਰਦਿਆਂ ਟ੍ਰੇਨ ਵਿਚ ਕੰਮ ਕਰ ਰਹੇ ਟੀ.ਟੀ.ਈ. ਨਾਲ ਸੰਪਰਕ ਕੀਤਾ। ਉਸ ਟੀ.ਟੀ.ਈ. ਨੇ ਟ੍ਰੇਨ ਦੇ ਜੰਮੂਤਵੀ ਰੇਲਵੇ ਸਟੇਸ਼ਨ ਪਹੁੰਚਣ ’ਤੇ ਬੈਗ ਅਬਦੁਲ ਰਸ਼ੀਦ ਨੂੰ ਸੌਂਪ ਦਿੱਤਾ। ਟੀਮ ਦੇ ਯਤਨਾਂ ਸਦਕਾ ਅਗਲੇ ਦਿਨ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਸਟੇਸ਼ਨ ਸੁਪਰਡੈਂਟ ਦੀ ਹਾਜ਼ਰੀ ’ਚ ਉਸਦੀ ਪਛਾਣ ਯਕੀਨੀ ਕਰਨ ’ਤੇ ਉਸਦਾ ਬੈਗ ਡਾ. ਸਤਬੀਰ ਸਿੰਘ ਨੂੰ ਸੌਂਪ ਦਿੱਤਾ ਗਿਆ।
ਇਹ ਵੀ ਪੜ੍ਹੋ- 80 ਸਾਲਾ ਬਜ਼ੁਰਗ ਨਾਲ ਹੋ ਗਈ ਜੱਗੋਂ ਤੇਰ੍ਹਵੀਂ, ਅਨੋਖੇ ਢੰਗ ਨਾਲ ਬਣਿਆ ਠੱਗੀ ਦਾ ਸ਼ਿਕਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8