ਪਾਣੀ ਪੀਣ ਦੇ ਬਹਾਨੇ ਵੱਡਾ ਕਾਂਡ ਕਰ ਗਿਆ ਨੌਜਵਾਨ, ਹੱਕੀ-ਬੱਕੀ ਰਹਿ ਗਈ ਔਰਤ

Friday, Nov 08, 2024 - 03:05 PM (IST)

ਪਾਣੀ ਪੀਣ ਦੇ ਬਹਾਨੇ ਵੱਡਾ ਕਾਂਡ ਕਰ ਗਿਆ ਨੌਜਵਾਨ, ਹੱਕੀ-ਬੱਕੀ ਰਹਿ ਗਈ ਔਰਤ

ਸਮਰਾਲਾ (ਵਿਪਨ): ਸਮਰਾਲਾ ਦੇ ਸੰਘਣੀ ਆਬਾਦੀ ਵਾਲੇ ਗੁਰੂ ਨਾਨਕ ਰੋਡ 'ਤੇ ਸ਼ਾਮ 7.30 ਵਜੇ ਇਕ ਅਣਪਛਾਤੇ ਲੁਟੇਰੇ ਵੱਲੋਂ ਇਕ 70 ਸਾਲਾ ਬਜ਼ੁਰਗ ਔਰਤ ਦੇ ਘਰ 'ਚ ਦਾਖਲ ਹੋ ਕੇ ਉਸ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਿਆ। ਫ਼ਰਾਰ ਹੋ ਰਹੇ ਲੁਟੇਰੇ ਨੂੰ ਕਾਬੂ ਕਰਨ ਲਈ ਬਜ਼ੁਰਗ ਔਰਤ ਦਾ ਭਤੀਜਾ ਜਦੋਂ ਉਸ ਲੁਟੇਰੇ ਮਗਰ ਭੱਜਿਆ ਤਾਂ ਉਸ ਲੁਟੇਰੇ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਮਰਾਲਾ ਦੇ ਇਕ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ ਅਤੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਜਦੋਂ ਇਹ ਘਟਨਾ ਵਾਪਰੀ ਤਾਂ ਪੀੜਤ ਔਰਤ ਦੀ ਨੂੰਹ ਘਰ ਦੇ ਉਪਰਲੇ ਕਮਰੇ ਵਿਚ ਸੀ। ਪੀੜਤ ਪਰਿਵਾਰ ਵੱਲੋਂ ਸਮਰਾਲਾ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ ਸਮਰਾਲਾ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - 12 ਨਵੰਬਰ ਨੂੰ ਪੰਜਾਬ ਵਿਚ ਛੁੱਟੀ!

ਪੀੜਤ ਪਰਮਜੀਤ ਕੌਰ ਨੇ ਦੱਸਿਆ ਕਿ ਸ਼ਾਮ ਸਾਢੇ 7 ਵਜੇ ਦੇ ਕਰੀਬ ਇਕ ਅਣਜਾਣ ਵਿਅਕਤੀ ਨੇ ਮੋਟਰਸਾਈਕਲ 'ਤੇ ਉਸ ਘਰ ਦੇ ਦਰਵਾਜ਼ੇ 'ਤੇ ਆ ਕੇ ਕਿਸੇ ਦਾ ਪਤਾ ਪੁੱਛਿਆ। ਇੰਨੇ ਨੂੰ ਉਸ ਨੇ ਘਰ ਦੇ ਅੰਦਰ ਆ ਕੇ ਪਾਣੀ ਮੰਗਿਆ। ਇਸ ਦੌਰਾਨ ਗੱਲ ਕਰਦਿਆਂ-ਕਰਦਿਆਂ ਅਚਾਨਕ ਉਸ ਨੇ ਕੰਨ ਦੀਆਂ ਵਾਲੀਆਂ ਝਪਟ ਲਈਆਂ ਤੇ ਬਾਹਰ ਭੱਜ ਗਿਆ। ਜਦੋਂ ਉਸ ਰੌਲਾ ਪਾਇਆ ਤਾਂ ਨੇੜੇ ਰਹਿੰਦੇ ਮੇਰੇ ਭਤੀਜੇ ਹਰਜੀਤ ਨੇ ਮੋਟਰਸਾਈਕਲ 'ਤੇ ਭੱਜ ਰਹੇ ਅਣਪਛਾਤੇ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਹਰਜੀਤ ਦੇ ਸਿਰ 'ਤੇ ਸੱਟ ਲੱਗ ਗਈ ਤੇ ਲੁਟੇਰਾ ਫ਼ਰਾਰ ਹੋ ਗਿਆ। ਹਰਜੀਤ ਨੂੰ ਸਮਰਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾ ਕੇ ਇਲਾਜ ਕਰਵਾਇਆ ਗਿਆ। ਪੀੜਤ ਔਰਤ ਨੇ ਦੱਸਿਆ ਕਿ ਮੈਂ ਲੋਕਾਂ ਦੇ ਕੱਪੜੇ ਸਿਲਾਈ ਕਰਨ ਦਾ ਕੰਮ ਕਰਦੀ ਹਾਂ ਅਤੇ ਮੈਂ ਇਹ ਸੋਨੇ ਦੀਆਂ ਵਾਲੀਆਂ ਨੂੰ ਆਪਣੀ ਮਿਹਨਤ ਨਾਲ ਇੱਕ-ਇੱਕ ਰੁਪਈਆ ਜੋੜ ਕੇ ਬਣਾਇਆ ਸੀ, ਜਿਸ ਨੂੰ ਅਣਪਛਾਤੇ ਲੁਟੇਰੇ ਖੋਹ ਕੇ ਫਰਾਰ ਹੋ ਗਏ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News