ਘਰ ਲਈ ਲੈਣ ਗਿਆ ਸੀ ਰਾਸ਼ਨ, ਮੋਟਰਸਾਈਕਲ ਤੋਂ ਲਿਫ਼ਾਫ਼ਾ ਉਤਾਰਨ ਦਾ ਵੀ ਨਾ ਹੋਇਆ ਹੁਕਮ ਕਿ...

Saturday, Nov 09, 2024 - 06:00 AM (IST)

ਘਰ ਲਈ ਲੈਣ ਗਿਆ ਸੀ ਰਾਸ਼ਨ, ਮੋਟਰਸਾਈਕਲ ਤੋਂ ਲਿਫ਼ਾਫ਼ਾ ਉਤਾਰਨ ਦਾ ਵੀ ਨਾ ਹੋਇਆ ਹੁਕਮ ਕਿ...

ਜਲੰਧਰ (ਵਰੁਣ)– ਜਲੰਧਰ ਦੇ ਦੋਆਬਾ ਚੌਕ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਾਸ਼ਨ ਲੈ ਕੇ ਜਾ ਰਹੇ ਵਿਅਕਤੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਵਿਅਕਤੀ ਪੇਸ਼ੇ ਤੋਂ ਸਕਿਓਰਿਟੀ ਗਾਰਡ ਸੀ, ਜੋ ਆਪਣੇ ਪਰਿਵਾਰ ਲਈ ਰਾਸ਼ਨ ਲੈ ਕੇ ਜਾ ਰਿਹਾ ਸੀ। ਮ੍ਰਿਤਕ ਦੀ ਪਛਾਣ ਅਮਰਜੀਤ ਨਿਵਾਸੀ ਆਬਾਦਪੁਰਾ ਦੇ ਰੂਪ ਵਿਚ ਹੋਈ ਹੈ।

ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਜਾਣਕਾਰੀ ਆਈ ਸੀ ਕਿ ਇਕ ਵਿਅਕਤੀ ਦੀ ਦੋਆਬਾ ਚੌਕ ਨਜ਼ਦੀਕ ਮੌਤ ਹੋ ਗਈ ਹੈ। ਉਹ ਜਦੋਂ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਤਾਂ ਸਟੈਂਡ ’ਤੇ ਲੱਗੇ ਬਾਈਕ ’ਤੇ ਰਾਸ਼ਨ ਦਾ ਸਾਮਾਨ ਲਟਕਿਆ ਹੋਇਆ ਸੀ ਤੇ ਨੇੜੇ ਹੀ ਇਕ ਵਿਅਕਤੀ ਦੀ ਲਾਸ਼ ਪਈ ਹੋਈ ਸੀ।

PunjabKesari

ਇਹ ਵੀ ਪੜ੍ਹੋ- ਮਸ਼ਹੂਰ ਕਾਰੋਬਾਰੀ ਪ੍ਰਿੰਕਲ 'ਤੇ ਹੋਈ ਫਾਇ.ਰਿੰਗ ਮਾਮਲੇ 'ਚੇ ਨਵਾਂ ਮੋੜ, ਸਾਹਮਣੇ ਆਇਆ 'Love' ਕੁਨੈਕਸ਼ਨ

ਆਲੇ-ਦੁਆਲੇ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਇਹ ਵਿਅਕਤੀ ਖੁਦ ਬਾਈਕ ਚਲਾ ਕੇ ਜਾ ਰਿਹਾ ਸੀ, ਜਿਸ ਨੇ ਅਚਾਨਕ ਬਾਈਕ ਨੂੰ ਸਟੈਂਡ ’ਤੇ ਲਾਇਆ ਅਤੇ ਜਿਵੇਂ ਹੀ ਉਹ ਬਾਈਕ ਤੋਂ ਉਤਰਿਆ ਤਾਂ ਸੜਕ ’ਤੇ ਆ ਡਿਗਿਆ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦਮ ਤੋੜਨ ਵਾਲੇ ਵਿਅਕਤੀ ਦਾ ਨਾਂ ਅਮਰਜੀਤ ਨਿਵਾਸੀ ਆਬਾਦਪੁਰਾ ਹੈ।

ਪੁਲਸ ਨੇ ਅਮਰਜੀਤ ਦੇ ਮੋਬਾਈਲ ਜ਼ਰੀਏ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਇਹ ਬਾਈਕ ਅਮਰਜੀਤ ਦੀ ਭੈਣ ਪ੍ਰਵੀਨ ਕੌਰ ਦੇ ਨਾਂ ’ਤੇ ਹੈ। ਪੁਲਸ ਦੀ ਪ੍ਰਵੀਨ ਅਤੇ ਉਸ ਦੇ ਭਰਾ ਪਵਨ ਨਾਲ ਵੀ ਗੱਲ ਹੋਈ, ਜੋ ਦੇਰ ਰਾਤ ਤਕ ਮੌਕੇ ’ਤੇ ਪਹੁੰਚ ਗਏ ਸਨ। ਫਿਲਹਾਲ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਪਰ ਚਸ਼ਮਦੀਦ ਲੋਕਾਂ ਦੀ ਮੰਨੀਏ ਤਾਂ ਅਮਰਜੀਤ ਦੀ ਮੌਤ ਕਿਸੇ ਅਟੈਕ ਕਾਰਨ ਹੋਈ ਹੈ। ਫਿਲਹਾਲ ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤੀ ਹੈ।

ਇਹ ਵੀ ਪੜ੍ਹੋ- ਇਸ਼ਕ 'ਚ ਅੰਨ੍ਹਾ ਇਨਸਾਨ ਕੀ-ਕੀ ਕਰ ਜਾਂਦੈ ! ਪਤਨੀ ਨੇ ਆਪਣੀਆਂ ਭੈਣਾਂ ਨਾਲ ਫੜੀਆਂ ਪਤੀ ਦੀਆਂ ਬਾਹਾਂ, ਤੇ ਆਸ਼ਕ ਨੇ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News