ਪੰਜਾਬ ਦੇ ਨੌਜਵਾਨ ਉਦਯੋਗਪਤੀ ਕਰਨ ਗਿਲਹੋਤਰਾ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ

06/09/2023 10:49:25 PM

ਲੁਧਿਆਣਾ (ਰਿੰਕੂ) : ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਚੰਡੀਗੜ੍ਹ ਪਹੁੰਚਣ ’ਤੇ ਪੰਜਾਬ ਦੇ ਨੌਜਵਾਨ ਉਦਯੋਗਪਤੀ ਕਰਨ ਗਿਲਹੋਤਰਾ ਨੇ ਪੀ.ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਤੀਨਿਧੀ ਵਜੋਂ ਉਨ੍ਹਾਂ ਨਾਲ ਮੁਲਾਕਾਤ ਕੀਤੀ। ਤਕਰੀਬਨ ਇਕ ਘੰਟੇ ਤੱਕ ਚੱਲੀ ਇਸ ਮੁਲਾਕਾਤ ਦੌਰਾਨ ਗਿਲਹੋਤਰਾ ਨੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਸਾਬਕਾ ਰਾਸ਼ਟਰਪਤੀ ਨਾਲ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸਾਬਕਾ ਰਾਸ਼ਟਰਪਤੀ ਨੇ ਗਿਲਹੋਤਰਾ ਤੋਂ ਪੀ.ਐੱਚ. ਡੀ. ਚੈਂਬਰ ਆਫ਼ ਕਾਮਰਸ ਦੇ ਕੰਮਾਂ ਬਾਰੇ ਜਾਣਕਾਰੀ ਲਈ ਅਤੇ ਸੰਸਥਾ ਵੱਲੋਂ ਇਸ ਸਾਲ ਦੇ ਅੰਤ ਵਿਚ ਕਰਵਾਏ ਜਾਣ ਵਾਲੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਦੇ ਨਾਲ ਹੀ ਕੋਰੋਨਾ ਕਾਲ ਦੌਰਾਨ ਪੀਐੱਚਡੀ. ਸੀ. ਆਈ. ਵੱਲੋਂ ਪੰਜਾਬ ਹੀ ਨਹੀਂ, ਕੇਂਦਰ ਵਿਚ ਵੀ ਕੋਰੋਨਾ ਰਾਹਤ ਕਾਰਜਾਂ ਲਈ ਉਦਯੋਗਪਤੀਆਂ ਵੱਲੋਂ ਦਿੱਤੀ ਗਈ ਸਹਾਇਤਾ ਨੂੰ ਇਕ ਉੱਚ ਪੱਧਰੀ ਕੰਮ ਦੱਸਿਆ। ਇਸ ਤੋਂ ਇਲਾਵਾ ਗਿਲਹੋਤਰਾ ਨੇ ਸਾਬਕਾ ਰਾਸ਼ਟਰਪਤੀ ਕੋਵਿੰਦ ਨੂੰ ਚੰਡੀਗੜ੍ਹ ਵਿਚ ਕੀਤੀ ਗਈ ਪਲਾਕਸ਼ਾ ਯੂਨੀਵਰਸਿਟੀ ਬਾਰੇ ਵੀ ਦੱਸਿਆ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਉਥੇ ਹੀ ਫਾਜ਼ਿਲਕਾ ਦਾ ਪੁੱਤ ਹੋਣ ਦਾ ਫ਼ਰਜ਼ ਨਿਭਾਉਂਦੇ ਹੋਏ ਫਾਜ਼ਿਲਕਾ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ’ਚ ਕੌਮੀ ਪੱਧਰ ਦੀ ਸ਼ਹੀਦੀ ਯਾਦਗਾਰ ਆਸਫਵਾਲਾ ਸ਼ਹੀਦੀ ਸਮਾਧ ਹੈ, ਜਿੱਥੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਜਵਾਨਾਂ ਦੀ ਸਾਂਝੀ ਸਮਾਧ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਇਹ ਯਾਦਗਾਰ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤੀ ਸੀ। ਸਮਾਧੀ ਸਥਾਨ ਬਾਰੇ ਜਾਣਕਾਰੀ ਹਾਸਲ ਕਰ ਸਾਬਕਾ ਰਾਸ਼ਟਰਪਤੀ ਕੋਵਿੰਦ ਨੇ ਸ਼ਹੀਦਾਂ ਦੇ ਉਸ ਪਵਿੱਤਰ ਸਥਾਨ ’ਤੇ ਆਉਣ ਦਾ ਭਰੋਸਾ ਦਿੱਤਾ।


Manoj

Content Editor

Related News