ਪੀ. ਆਰ. ਟੀ. ਸੀ. ਵਲੋਂ 9 ਰੂਟਾਂ ''ਤੇ ਚਲਾਈਆਂ ਜਾ ਰਹੀਆਂ ਬੱਸਾਂ

Tuesday, Jun 02, 2020 - 08:54 PM (IST)

ਪੀ. ਆਰ. ਟੀ. ਸੀ. ਵਲੋਂ 9 ਰੂਟਾਂ ''ਤੇ ਚਲਾਈਆਂ ਜਾ ਰਹੀਆਂ ਬੱਸਾਂ

ਬਠਿੰਡਾ, (ਵਰਮਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਦੀ ਅਗਵਾਈ ਹੇਠ ਮੁਸਾਫ਼ਰਾਂ ਲਈ ਬਠਿੰਡਾ ਡਿਪੂ ਵਲੋਂ ਰੋਜ਼ਾਨਾ 9 ਵੱਖ-ਵੱਖ ਰੂਟਾਂ 'ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਹ ਬੱਸ ਸਰਵਿਸ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ 9 ਵਜੇ ਤਕ ਮੁਸਾਫ਼ਰਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਮਿਸ਼ਨ ਫ਼ਤਿਹ ਤਹਿਤ 20 ਮਈ ਤੋਂ ਸੋਮਵਾਰ ਸ਼ਾਮ ਤਕ ਬਠਿੰਡਾ ਡਿਪੂ ਦੀਆਂ ਬੱਸਾਂ 'ਤੇ 5927 ਮੁਸਾਫ਼ਰ ਸਫ਼ਰ ਕਰ ਚੁੱਕੇ ਹਨ। ਮੁਸਾਫ਼ਰਾਂ ਤੋਂ ਸਧਾਰਨ ਕਿਰਾਇਆ ਹੀ ਲਿਆ ਜਾ ਰਿਹਾ ਹੈ। ਇਹ ਜਾਣਕਾਰੀ ਪੀ. ਆਰ. ਟੀ. ਸੀ. ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਨੇ ਸਾਂਝੀ ਕੀਤੀ।

ਬੱਸਾਂ 'ਤੇ ਸਫ਼ਰ ਕਰਨ ਲਈ ਕੀਤੀ ਜਾ ਸਕਦੀ ਆਨਲਾਇਨ ਬੁਕਿੰਗ
ਜਨਰਲ ਮੈਨੇਜਰ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਮਿਸ਼ਨ ਫ਼ਤਿਹ ਤਹਿਤ ਮੁਸਾਫ਼ਰਾਂ ਦੀ ਸਹੂਲਤ ਲਈ ਬਠਿੰਡਾ ਡਿਪੂ ਵਲੋਂ ਬਠਿੰਡਾ-ਚੰਡੀਗੜ੍ਹ, ਬਠਿੰਡਾ-ਮਲੋਟ, ਬਠਿੰਡਾ-ਕਿੱਲਿਆਂ ਵਾਲੀ (ਡੱਬਵਾਲੀ), ਬਠਿੰਡਾ-ਮਾਨਸਾ, ਬਠਿੰਡਾ-ਤਲਵੰਡੀ ਸਾਬੋ, ਬਠਿੰਡਾ-ਫ਼ਰੀਦਕੋਟ, ਬਠਿੰਡਾ-ਅੰਮ੍ਰਿਤਸਰ, ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਤੋਂ ਭਗਤਾ ਦੇ ਰੂਟਾਂ 'ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ। ਬੱਸਾਂ 'ਤੇ ਸਫ਼ਰ ਕਰਨ ਲਈ www.travelyaari.com 'ਤੇ ਵੀ ਆਨ ਲਾਇਨ ਬੁਕਿੰਗ ਕੀਤੀ ਜਾ ਸਕਦੀ ਹੈ। ਜਨਰਲ ਮੈਨੇਜਰ ਰਮਨ ਸ਼ਰਮਾ ਨੇ ਇਹ ਵੀ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਸ਼ੁਰੂ ਕੀਤੀ ਗਈ ਬੱਸ ਸਰਵਿਸ ਦੌਰਾਨ ਸੈਨੇਟਾਈਜ਼ਰ ਵੀ ਵਿਸ਼ੇਸ਼ ਤੌਰ 'ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬੱਸਾਂ 'ਚ ਸਫ਼ਰ ਕਰਦੇ ਸਾਰੇ ਮੁਸਾਫ਼ਰਾਂ ਨੂੰ ਮਾਸਕ ਲਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬੱਸਾਂ 'ਚ ਸਫ਼ਰ ਕਰਨ ਤੋਂ ਪਹਿਲਾਂ ਹਰ ਇਕ ਮੁਸਾਫ਼ਰ ਦੀ ਥਰਮਲ ਸਕੈਨਰ ਨਾਲ ਸਕੈਨਿੰਗ ਵੀ ਕੀਤੀ ਜਾਂਦੀ ਹੈ।


author

KamalJeet Singh

Content Editor

Related News