ਲੋਕ ਇਨਸਾਫ ਪਾਰਟੀ ਵਲੋਂ ਨੀਲੇ ਰਾਸ਼ਨ ਕਾਰਡ ਗਲਤ ਢੰਗ ਨਾਲ ਕੱਟਣ ਦੇ ਦੋਸ਼ ''ਚ ਵਿਰੋਧ ਪ੍ਰਦਰਸ਼ਨ

05/29/2020 5:15:16 PM

ਲੁਧਿਆਣਾ(ਨਰਿੰਦਰ ਮਹਿੰਦਰੂ) — ਪੰਜਾਬ ਸਰਕਾਰ 'ਤੇ ਗਲਤ ਤਰੀਕੇ ਨਾਲ ਨੀਲੇ ਰਾਸ਼ਨ ਕਾਰਡਾਂ ਨੂੰ ਕੱਟਣ ਦਾ ਦੋਸ਼ ਲਾਉਂਦਿਆਂ, ਲੋਕ ਇਨਸਾਫ ਪਾਰਟੀ ਨੇ ਕਾਰਡ ਧਾਰਕਾਂ ਨਾਲ ਪਾਰਟੀ ਦੇ ਨੇਤਾ ਸੰਨੀ ਕੈਂਥ ਦੀ ਅਗਵਾਈ ਹੇਠ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਗਰਦਨ ਵਿਚ ਰੱਸੀ ਸੁੱਟ ਕੇ ਵਿਰੋਧ ਪ੍ਰਦਰਸ਼ਨ ਕੀਤਾ। ਯੂਥ ਅਕਾਲੀ ਦਲ ਦੇ ਪ੍ਰਦਰਸ਼ਨ ਦੀ ਤਰ੍ਹਾਂ ਇੱਥੇ ਵੀ ਆਗੂ ਸਮਾਜਿਕ ਦੂਰੀ ਨੂੰ ਭੁੱਲਦੇ ਵੇਖੇ ਗਏ।

ਸਨੀ ਕੈਂਥ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵਲੋਂ ਗਲਤ ਤਰੀਕੇ ਨਾਲ ਨੀਲੇ ਕਾਰਡ ਧਾਰਕਾਂ ਦੇ ਕਾਰਡ ਕੱਟੇ ਗਏ ਹਨ। ਇਸ ਦਾ ਜਵਾਬ ਲੈਣ ਲਈ ਉਹ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵੀ ਮੁਲਾਕਾਤ ਕੀਤੀ ਸੀ। ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਅਤੇ ਜੇਕਰ ਨੀਲੇ ਕਾਰਡ ਧਾਰਕਾਂ ਦੇ ਕਾਰਡ ਬਹਾਲ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਉਹ ਵਿਧਾਇਕਾਂ ਅਤੇ ਮੰਤਰੀਆਂ ਦੇ ਦਫਤਰਾਂ ਦਾ ਘਿਰਾਓ ਕਰਨਗੇ।


Harinder Kaur

Content Editor

Related News