... ਤੇ ਹੁਣ ਕੈਦੀਆਂ ਦੇ ਹੱਥਾਂ ਨਾਲ ਬਣੀ ਮਠਿਆਈ-ਨਮਕੀਨ ਦਾ ਚੱਖੋ ਸੁਆਦ

02/21/2019 11:46:22 AM

ਚੰਡੀਗੜ੍ਹ (ਸਾਜਨ) : ਹੁਣ ਪ੍ਰਸ਼ਾਸਨ ਬੁੜੈਲ ਜੇਲ ਦੇ ਕੈਦੀਆਂ ਦੇ ਹੱਥਾਂ ਨਾਲ ਬਣੇ ਵਿਅੰਜਨਾਂ, ਮਠਿਆਈ ਅਤੇ ਨਮਕੀਨ ਦਾ ਸਵਾਦ ਤੁਹਾਨੂੰ ਚਖਾਉਣ ਜਾ ਰਿਹਾ ਹੈ। ਇਸ ਲਈ ਤੁਹਾਨੂੰ ਸੈਕਟਰ-22 'ਚ ਕਿਰਨ ਸਿਨੇਮੇ ਕੋਲ ਸਥਿਤ ਐੱਸ. ਸੀ. ਐੱਫ. ਨੰਬਰ 6 'ਚ ਜਾਣਾ ਹੋਵੇਗਾ। ਇਥੇ ਤੁਸੀਂ ਫਰਨੀਚਰ ਸਮੇਤ ਹੋਰ ਹੱਥਾਂ ਨਾਲ ਬਣੇ ਸਾਮਾਨ ਦੀ ਵੀ ਖਰੀਦਦਾਰੀ ਕਰ ਸਕਦੇ ਹੋ। ਘਰ ਬੈਠੇ ਆਨਲਾਈਨ ਆਰਡਰ ਕਰਕੇ ਵੀ ਇਨ੍ਹਾਂ ਨੂੰ ਮੰਗਵਾ ਸਕਦੇ ਹੋ। ਹਾਲਾਂਕਿ ਆਨਲਾਈਨ ਆਰਡਰ ਤਹਿਤ ਤੁਹਾਨੂੰ ਘੱਟ ਤੋਂ ਘੱਟ 500 ਰੁਪਏ ਦਾ ਸਾਮਾਨ ਮੰਗਵਾਉਣਾ ਹੋਵੇਗਾ। ਸੈਕਟਰ-22 'ਚ ਕਿਰਨ ਸਿਨੇਮੇ ਕੋਲ ਸਥਿਤ ਐੱਸ. ਸੀ. ਐੱਫ. ਨੰਬਰ 6 'ਚ ਬਣੇ ਸ਼ੋਅਰੂਮ ਦਾ ਉਦਘਾਟਨ ਐਡਵਾਈਜ਼ਰ ਮਨੋਜ ਪਰਿਦਾ   ਕਰਨਗੇ। ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ।  


Babita

Content Editor

Related News