ਸਾਬਕਾ ਪ੍ਰਿੰਸੀਪਲ ਦੇ ਖਾਤੇ ''ਚੋਂ ਕਢਵਾਏ 1 ਲੱਖ 20 ਹਜ਼ਾਰ

Sunday, Feb 10, 2019 - 12:04 PM (IST)

ਸਾਬਕਾ ਪ੍ਰਿੰਸੀਪਲ ਦੇ ਖਾਤੇ ''ਚੋਂ ਕਢਵਾਏ 1 ਲੱਖ 20 ਹਜ਼ਾਰ

ਮੋਗਾ (ਆਜ਼ਾਦ)—ਜੁਝਾਰ ਨਗਰ ਮੋਗਾ ਨਿਵਾਸੀ ਸਾਬਕਾ ਪ੍ਰਿੰਸੀਪਲ  ਹਰਿੰਦਰਪਾਲ ਕੌਰ ਦੇ ਅੰਮ੍ਰਿਤਸਰ ਰੋਡ 'ਤੇ ਸਥਿਤ  ਬ੍ਰਾਂਚ ਸਟੇਟ ਬੈਂਕ ਆਫ ਇੰਡੀਆ ਬੈਂਕ ਖਾਤੇ 'ਚੋਂ ਕਿਸੇ ਵਿਅਕਤੀ ਵੱਲੋਂ ਇਕ ਲੱਖ 20 ਹਜ਼ਾਰ ਰੁਪਏ ਕਢਵਾ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ  ਥਾਣਾ ਸਿਟੀ ਮੋਗਾ   ਨੇ ਅਣਪਛਾਤੇ ਵਿਅਕਤੀਆਂ  ਖਿਲਾਫ  ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ  ਥਾਣਾ ਸਿਟੀ ਮੋਗਾ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਹਰਿੰਦਰਪਾਲ ਕੌਰ ਪਤਨੀ ਅਮਰ ਸਿੰਘ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਹ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਤੋਂ ਬਤੌਰ ਪ੍ਰਿੰਸੀਪਲ ਰਿਟਾ. ਹੈ। ਮੇਰਾ ਸਟੇਟ ਬੈਂਕ ਆਫ ਇੰਡੀਆ  'ਚ  ਖਾਤਾ ਹੈ, ਜਿਸ ਵਿਚ ਇਕ ਲੱਖ 81 ਹਜ਼ਾਰ ਰੁਪੲੇ ਜਮ੍ਹਾ ਸਨ। ਮੇਰੇ ਖਾਤੇ 'ਚੋਂ ਕਿਸੇ ਅਣਪਛਾਤੇ ਵਿਅਕਤੀ ਨੇ   8  ਫਰਵਰੀ  ਨੂੰ 1 ਲੱਖ 20 ਹਜ਼ਾਰ ਰੁਪਏ ਕਢਵਾ ਲਏ, ਜਦ ਮੈਨੂੰ ਇਸ ਦਾ ਪਤਾ ਲੱਗਾ ਤਾਂ ਮੈਂ ਇਸ ਦੀ ਸ਼ਿਕਾਇਤ ਬੈਂਕ ਮੈਨੇਜਰ ਦੇ ਇਲਾਵਾ ਪੁਲਸ ਨੂੰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਣਪਛਾਤੇ ਵਿਅਕਤੀਆਂ  ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਦੇ ਬਾਅਦ ਪਤਾ ਲੱਗ ਸਕੇਗਾ ਕਿ ਉਕਤ ਬੈਂਕ ਖਾਤੇ 'ਚੋਂ ਕਿਵੇਂ ਪੈਸੇ ਕਢਵਾਏ ਗਏ। 

ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਥਾਣੇਦਾਰ ਗੁਰਬਖਸ਼ ਸਿੰਘ ਨੇ ਕਿਹਾ ਕਿ ਉਹ ਬੈਂਕ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਇਲਾਵਾ ਬੈਂਕ ਦੇ ਰਿਕਾਰਡ ਨੂੰ ਖੰਗਾਲ ਰਹੇ ਹਨ ਤਾਂ ਕਿ ਬੈਂਕ ਤੋਂ ਪੈਸੇ ਕਢਵਾਉਣ ਵਾਲੇ ਵਿਅਕਤੀਆਂ ਦਾ ਪਤਾ ਲੱਗ ਸਕੇ।


author

Shyna

Content Editor

Related News