ਮੁੜ ਗਰਮਾਇਆ ਸ਼ਰਾਬ ਫੈਕਟਰੀ ਦਾ ਮਾਮਲਾ, ਪ੍ਰਦੂਸ਼ਨ ਕੰਟਰੋਲ ਬੋਰਡ ਨੇ ਨੇੜਲੇ ਪਿੰਡਾਂ ''ਚੋਂ ਲਏ ਪਾਣੀ ਦੇ ਸੈਂਪਲ
Friday, Feb 24, 2023 - 12:40 PM (IST)

ਜ਼ੀਰਾ (ਗੁਰਮੇਲ ਸੇਖਵਾਂ) : ਪਿਛਲੇ 7 ਮਹੀਨਿਆਂ ਤੋਂ ਮਨਸੂਰਵਾਲ ਕਲਾਂ ਦੀ ਮਾਲਬਰੋਸ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਲੋਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਬੀਤੇ ਦਿਨ ਇਹ ਮਾਮਲਾ ਫਿਰ ਗਰਮਾ ਗਿਆ, ਜਦੋਂ ਦਿੱਲੀ ਦੇ ਵਧੀਕ ਡਾਇਰੈਕਟਰ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਦੇ ਅਧਿਕਾਰੀ ਸ਼ਰਾਬ ਫੈਕਟਰੀ ਅਤੇ ਆਸ-ਪਾਸ ਦੇ ਪਿੰਡਾਂ ਦੀ ਜਾਂਚ ਲਈ ਪੁੱਜੇ।
ਇਹ ਵੀ ਪੜ੍ਹੋ- ਕੁੜੀ ਨੇ ਵਿਆਹ ਕਰਵਾਉਣ ਤੋਂ ਕੀਤੀ ਨਾ ਤਾਂ ਸਿਰਫ਼ਿਰੇ ਆਸ਼ਿਕ ਨੇ ਕਰ ਦਿੱਤਾ ਵੱਡਾ ਕਾਂਡ, ਮਾਮਲਾ ਜਾਣ ਹੋਵੋਗੇ ਹੈਰਾਨ
ਦੱਸ ਦੇਈਏ ਕਿ ਟੀਮ ਨੇ ਸ਼ਰਾਬ ਫੈਕਟਰੀ ਦੇ ਅੰਦਰੋਂ ਪਾਣੀ ਦੇ ਸੈਂਪਲ ਲਏ ਹਨ ਅਤੇ ਸ਼ਰਾਬ ਫੈਕਟਰੀ ਦੇ ਆਲੇ-ਦੁਆਲੇ ਦੇ ਪਿੰਡਾਂ ’ਚ ਵੀ ਜਾ ਕੇ ਜਾਂਚ ਕੀਤੀ ਜਾਵੇਗੀ। ਟੀਮ ਦੇ ਅਧਿਕਾਰੀਆਂ ਅਨੁਸਾਰ ਸ਼ੁੱਕਰਵਾਰ ਨੂੰ ਕੁਝ ਹੋਰ ਪਿੰਡਾਂ ਵਿਚ ਜਾ ਕੇ ਪਾਣੀ ਦੇ ਸੈਂਪਲ ਲਏ ਜਾਣਗੇ।
ਇਹ ਵੀ ਪੜ੍ਹੋ- 6 ਮਹੀਨੇ ਪਹਿਲਾਂ ਚਾਵਾਂ ਨਾਲ ਵਿਆਹੀ ਧੀ ਦੀ ਮੌਤ ਦੀ ਖ਼ਬਰ ਸੁਣ ਮਾਪਿਆਂ ਦਾ ਨਿਕਲਿਆ ਤ੍ਰਾਹ, ਕੀਤਾ ਇਹ ਖ਼ੁਲਾਸਾ
ਦੂਜੇ ਪਾਸੇ ਸ਼ਰਾਬ ਫੈਕਟਰੀ ਦੇ ਸਾਹਮਣੇ ਸਾਂਝੇ ਮੋਰਚੇ ਦੇ ਆਗੂਆਂ ਗੁਰਮੇਲ ਸਿੰਘ ਸਰਪੰਚ, ਰੋਮੀ ਬਰਾੜ, ਜਗਤਾਰ ਸਿੰਘ ਲੌਂਗੋਦੇਵਾ, ਫਤਿਹ ਸਿੰਘ ਰਟੌਲ, ਗੁਰਦੀਪ ਸਿੰਘ ਸਨੇਰ, ਹਰਪ੍ਰੀਤ ਸਿੰਘ ਲੌਂਗੋਦੇਵਾ ਦੀ ਦੇਖ-ਰੇਖ ਹੇਠ ਧਰਨਾ ਜਾਰੀ ਰਿਹਾ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਆਪਣੇ ਐਲਾਨ ਅਨੁਸਾਰ ਸ਼ਰਾਬ ਫੈਕਟਰੀ ਬੰਦ ਨਹੀਂ ਕਰਦੀ, ਉਦੋਂ ਤਕ ਉਹ ਆਪਣਾ ਧਰਨਾ ਜਾਰੀ ਰੱਖਣਗੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।