ਪੁਲਸ ਨੇ ਤੂੜੀ ਦੀ ਟਰਾਲੀ ’ਚੋਂ 150 ਪੇਟੀਆ ਸ਼ਰਾਬ ਕੀਤੀ ਬਰਾਮਦ

01/26/2022 11:12:55 AM

ਫ਼ਰੀਦਕੋਟ (ਜਗਤਾਰ ਦੁਸਾਂਝ): ਫ਼ਰੀਦਕੋਟ ਥਾਣਾ ਸਦਰ ਅਤੇ ਆਬਕਾਰੀ ਵਿਭਾਗ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦ ਨਾਕੇਬੰਦੀ ਦੌਰਾਨ ਇੱਕ ਤੂੜੀ ਨਾਲ ਭਰੀ ਟਰਾਲੀ ’ਚੋਂ ਲਕੋ ਕੇ ਲਿਜਾਈ ਜਾ ਰਹੀ ਨਜ਼ਾਇਜ਼ ਸ਼ਰਾਬ ਦੀਆਂ 1800 ਬੋਤਲਾਂ ( 150 ਪੇਟੀਆਂ) ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ।

ਇਹ ਵੀ ਪੜ੍ਹੋ : ਰਾਤ ਦੇ ਹਨ੍ਹੇਰੇ ’ਚ ਨਹਿਰ ਵਿਚ ਡਿੱਗੀ ਗੱਡੀ, ਦੋ ਦੋਸਤਾਂ ਦੀਆਂ ਮਿਲੀਆਂ ਲਾਸ਼ਾਂ, 9 ਭੈਣਾਂ ਦੇ ਸਿਰੋਂ ਉੱਠਿਆ ਭਰਾ ਦਾ ਹੱਥ

ਜਾਣਕਰੀ ਦਿੰਦੇ ਹੋਏ ਥਾਣਾ ਸਦਰ ਦੇ ਥਾਣਾ ਮੁਖੀ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਆਬਕਾਰੀ ਵਿਭਾਗ ਨਾਲ ਪੁਲਸ ਵੱਲੋਂ ਸਾਂਝੇ ਤੌਰ ’ਤੇ ਨਾਕੇਬੰਦੀ ਕੀਤੀ ਗਈ ਸੀ ਜਿਸ ਤਹਿਤ ਗੁਪਤ ਸੂਚਨਾ ਦੇ ਅਧਾਰ ’ਤੇ ਇੱਕ ਟ੍ਰੈਕਟਰ ਟਰਾਲੀ ਜਿਸ ’ਚ ਤੂੜੀ ਭਰੀ ਹੋਈ ਸੀ ਅਤੇ ਜਦ ਤੂੜੀ ਦੀ ਟਰਾਲੀ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਤਾਂ ਤੂੜੀ ਹੇਠ ਲਕੋ ਕੇ ਰੱਖੀਆਂ ਗਈਆਂ 150 ਪੇਟੀਆ ਸ਼ਰਾਬ (1800 ਬੋਤਲਾਂ ) ਦੀਆਂ ਬਰਾਮਦ ਕੀਤੀਆਂ ਗਈਆਂ ਜਿਸ ’ਤੇ ਟ੍ਰੈਕਟਰ ਚਾਲਕ ਨੂੰ ਹਿਰਾਸਤ ’ਚ ਲੈਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨਜ਼ਾਇਜ਼ ਤਰੀਕੇ ਨਾਲ ਲਿਆਂਦੀ ਗਈ ਸ਼ਰਾਬ ਕਿੱਥੋਂ ਲਿਆਂਦੀ ਜਾ ਰਹੀ ਸੀ ਅਤੇ ਅੱਗੇ ਕਿਥੇ ਸਪਲਾਈ ਹੋਣੀ ਸੀ ਜਾਂ ਫਿਰ ਚੋਣਾਂ ਦੌਰਾਨ ਇਸ ਦੀ ਦੁਰਵਰਤੋਂ ਕੀਤੀ ਜਾਣੀ ਸੀ ਇਸ ਸਬੰਧੀ ਪੜਤਾਲ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Harnek Seechewal

Content Editor

Related News