ਪਹਿਲੀ ਵਾਰ ਪੁਲਸ ਮਹਿਕਮੇ ਦੇ ਅਫ਼ਸਰਾਂ ਦੀ ਤਿੱਕੜੀ ਨੇ ਜਿੱਤਿਆ ਬੁਢਲਾਡੇ ਦੇ ਲੋਕਾਂ ਦਾ ਦਿਲ

05/09/2021 6:56:03 PM

ਬੁਢਲਾਡਾ (ਬਾਂਸਲ): ਅਕਸਰ ਲੋਕਾ ਨੂੰ ਪ੍ਰਸ਼ਾਸ਼ਨ ਨਾਲ ਕੋਈ ਨਾ ਕੋਈ ਸ਼ਿਕਵਾ ਰਹਿੰਦਾ ਹੈ। ਉਹ ਵੀ ਖ਼ਾਸ ਕਰਕੇ ਪੁਲਸ ਪ੍ਰਸ਼ਾਸ਼ਨ ਤੋਂ ਲੋਕ ਕਦੇ ਵੀ ਖੁਸ਼ ਨਹੀ ਹੁੰਦੇ ਪਰ ਬੁਢਲਾਡਾ ’ਚ ਕੁਝ ਮਹੀਨਿਆਂ ਤੋਂ ਜੋ ਪੁਲਸ ਪ੍ਰਸ਼ਾਸਨ ਦੇ ਤਿੰਨ ਆਲ੍ਹਾ ਅਧਿਕਾਰੀ ਆਪਣਾ ਕਾਰਜ ਕਰ ਰਹੇ ਹਨ, ਉਨ੍ਹਾਂ ਤੋਂ ਬਹੁਤ ਗਿਣਤੀ ਅਤੇ ਇਨਸਾਫ਼ਪਸੰਦ ਲੋਕ ਬਹੁਤ ਖੁਸ਼ ਹਨ। ਹਲਕੇ ਦੇ ਨੋਡਲ ਅਫਸਰ ਐੱਸ. ਪੀ. ਸਤਨਾਮ ਸਿੰਘ, ਡੀ ਐੱਸ. ਪੀ. ਪ੍ਰਭਜੋਤ ਕੋਰ ਬੇਲਾ ਅਤੇ ਐੱਸ. ਐੱਚ. ਓ. ਸਿਟੀ ਸੁਰਜਨ ਸਿੰਘ ਦੀ ਪੁਲਸ ਕਾਰਗੁਜ਼ਾਰੀ ਸ਼ਲਾਘਾਯੋਗ ਹੈ, ਜੋ ਆਮ ਲੋਕਾ ਦੇ ਜਹਿਨ ਵਿੱਚ ਘਰ ਕਰ ਗਈ ਹੈ। ਇਨ੍ਹਾਂ ਤਿੰਨਾਂ ਆਲਾ ਅਫ਼ਸਰਾ ਨੇ ਲੁੱਟਾ ਖੋਹਾ, ਕਤਲ ਅਤੇ ਨਸ਼ੇ ਦੇ ਤਸਕਰਾਂ ਵਰਗੇ ਮੁਲਜ਼ਮਾਂ ਨੂੰ ਸਮੇਂ ਸਿਰ ਕਾਬੂ ਕਰਕੇ ਪੁਲਸ ਦੀ ਸਹੀ ਕਾਰਜਸ਼ੈਲੀ ਸ਼ਲਾਘਾਯੋਗ ਹੋਣ ਕਾਰਨ ਲੋਕ ਪੁਲਸ ਨੂੰ ਸਹਿਯੋਗ ਦੇ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਕਾਰਜਸ਼ੈਲੀ ਨੇ ਲੋਕਾ ਨੂੰ ਪੁਲਸ ਦਾ ਸਹਿਯੋਗੀ ਬਣਾ ਦਿੱਤਾ ਹੈ।ਐੱਸ.ਐੱਸ. ਪੀ. ਮਾਨਸਾ ਸੁਰਿੰਦਰ ਲਾਬਾ ਦੀ ਯੋਗ ਅਗਵਾਈ ਹੇਠ ਉਪਰੋਕਤ ਤਿੰਨੋ ਅਫਸਰ ਲੋਕਾਂ ਦੇ ਮਦਦਗਾਰ ਸਾਬਿਤ ਹੋ ਰਹੇ ਹਨ।

ਕੋਰੋਨਾ ਮਹਾਮਾਰੀ ਦੇ ਵਧ ਰਹੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਆਮ ਜਨਤਾ ਨੂੰ ਪ੍ਰੇਰਿਤ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ ਤਾਂ ਜੋ ਕੋਰੋਨਾ ਦੀ ਵਧ ਰਹੀ ਮਹਾਮਾਰੀ ਦੀ ਚੈਨ ਨੂੰ ਤੋੜਦਿਆ ਕੋਰੋਨਾ ’ਤੇ ਫਤਿਹ ਪਾਈ ਜਾਵੇ। ਲੋਕਾ ਨੂੰ ਵੈਕਸੀਨੇਸ਼ਨ ਕਰਾਉਣ ਲਈ ਪ੍ਰੇਰਿਤ ਕਰ ਰਹੇ ਹਨ। ਉਥੇ ਪਿੰਡਾ ਵਿੱਚ ਨਸ਼ਿਆਂ ਦੇ ਖ਼ਿਲਾਫ਼ ਨੌਜਵਾਨ ਵਰਗ ਨੂੰ ਪ੍ਰੇਰਿਤ ਕਰਦਿਆਂ ਸਮੇੇਂ-ਸਮੇਂ ’ਤੇ ਨੁਕੜ ਮੀਟਿੰਗਾਂ ਵੀ ਲਾਹੇਵੰਦ ਸਾਬਤ ਹੋ ਰਹੀਆਂ ਹਨ। ਪਿੰਡਾਂ ਦੇ ਲੋਕ ਨਸ਼ਿਆਂ ਖ਼ਿਲਾਫ਼ ਠਿਕਰੀ ਪਹਿਰੇ ਲਗਾਉਂਦੇ ਆਮ ਦੇਖੇ ਨਜ਼ਰ ਆ ਰਹੇ ਹਨ। ਸ਼ਹਿਰ ਦੇ ਹਰੇਕ ਵਾਰਡ ’ਚ ਕੌਂਸਲਰ ਦੀ ਅਗਵਾਈ ਹੇਠ ਕੋਰੋਨਾ ਮਹਾਮਾਰੀ ਦੇ ਇਤਿਆਤ ਦੀ ਪਾਲਣਾ ਵੈਕਸੀਨੇਸ਼ਨ ਲਈ ਕੈਂਪ, ਨਸ਼ੇ ਤਸਕਰਾਂ ਦੇ ਖ਼ਿਲਾਫ਼ ਮੁਹਿੰਮ ਨੂੰ ਜਾਗਰੂਕ ਕਰਨ ਲਈ ਤਾਲਮੇਲ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਤਿੱਕੜੀ ਪੁਲਸ ਅਧਿਕਾਰੀਆ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇ। 


Anuradha

Content Editor

Related News