ਦੜਾ-ਸੱਟਾ ਲਗਾਉਂਦੇ 4 ਵਿਅਕਤੀ ਪੁਲਸ ਨੇ ਕੀਤੇ ਕਾਬੂ, ਨਕਦੀ ਵੀ ਕੀਤੀ ਬਰਾਮਦ
Wednesday, Jul 24, 2024 - 04:46 AM (IST)
![ਦੜਾ-ਸੱਟਾ ਲਗਾਉਂਦੇ 4 ਵਿਅਕਤੀ ਪੁਲਸ ਨੇ ਕੀਤੇ ਕਾਬੂ, ਨਕਦੀ ਵੀ ਕੀਤੀ ਬਰਾਮਦ](https://static.jagbani.com/multimedia/2024_7image_16_09_074211081arrested.jpg)
ਲੁਧਿਆਣਾ (ਜਗਰੂਪ)- ਥਾਣਾ ਮੋਤੀ ਨਗਰ ਦੀ ਪੁਲਸ ਨੇ ਦੜਾ ਸੱਟਾ ਲਗਾਉਣ ਵਾਲੇ 4 ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਨਕਦੀ ਬਰਾਮਦ ਕੀਤੀ ਹੈ। ਹੌਲਦਾਰ ਲਖਵੀਰ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਸਬੰਧੀ ਦਿੱਲੀ ਰੋਡ ਟ੍ਰਾਂਸਪੋਰਟ ਨਗਰ ਲੁਧਿਆਣਾ ’ਚ ਮੌਜੂਦ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਦੀਪਕ ਕੁਮਾਰ, ਰਾਮ ਮਿਲਣ ਉਰਫ ਰਾਮ, ਰਾਜੂ ਰਾਮ ਉਰਫ ਰਾਜੂ ਅਤੇ ਚੰਦਰ ਪ੍ਰਕਾਸ਼ ਜੋ ਪਰਚੀ ਦੜਾ ਸੱਟਾ ਲਗਵਾਉਣ ਦਾ ਨਾਜਾਇਜ਼ ਧੰਦਾ ਕਰਦੇ ਹਨ।
ਇਹ ਵੀ ਪੜ੍ਹੋ- ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਜੀਜਾ-ਸਾਲੇ ਨੇ ਰੋਲ਼ੀ ਕੁੜੀ ਦੀ ਪੱਤ, ਉੱਤੋਂ ਮੁਲਜ਼ਮ ਦੇ ਪਿਓ ਨੇ ਚੜ੍ਹਾਇਆ ਵੱਖਰਾ ਚੰਨ
ਪੁਲਸ ਨੇ ਰੇਡ ਮਾਰ ਕੇ ਦੀਪਕ ਕੁਮਾਰ ਪੁੱਤਰ ਰਮੇਸ਼ ਚੰਦ ਵਾਸੀ ਪਿੰਡ ਖਾਸੀ ਕਲਾਂ, ਰਾਮ ਮਿਲਣ ਉਰਫ ਰਾਮ ਪੁੱਤਰ ਗੁਰੂਪ੍ਰਤਾਪ ਯਾਦਵ ਵਾਸੀ ਸੈਕਟਰ 39 ਕਿਰਤੀ ਨਗਰ ਚੰਡੀਗੜ੍ਹ ਰੋਡ, ਰਾਜੂ ਰਾਮ ਉਰਫ ਰਾਜੂ ਪੁੱਤਰ ਵਜ਼ੀਰ ਚੰਦ ਵਾਸੀ ਮੁਹੱਲਾ ਨਿਊ ਸ਼ਾਸਤਰੀ ਨਗਰ ਜੋਧੇਵਾਲ, ਚੰਦਰ ਪ੍ਰਕਾਸ਼ ਪੁੱਤਰ ਗਾਮਾ ਵਾਸੀ ਬਿਸ਼ਨ ਚੰਦ ਦਾ ਮਕਾਨ ਹਰਬੰਸਪੁਰਾ ਲੁਧਿਆਣਾ ਨੂੰ ਕਾਬੂ ਕਰ ਲਿਆ। ਪੁਲਸ ਨੇ ਇਨ੍ਹਾਂ ਵਿਅਕਤੀਆਂ ਕੋਲੋਂ 1,540 ਰੁਪਏ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਨਵ-ਵਿਆਹੁਤਾ ਨੇ ਦੂਜੀ ਵਾਰ ਦਿੱਤਾ ਨਰਸਿੰਗ ਟੈਸਟ, ਮੈਰਿਟ ਲਿਸਟ 'ਚ ਨਹੀਂ ਆਇਆ ਨਾਂ ਤਾਂ ਮੌਤ ਨੂੰ ਲਗਾ ਲਿਆ ਗਲ਼ੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e