ਹੁਣ ਗੱਡੀਆਂ ''ਚ VIP ਸਟਿੱਕਰ ਤੇ ਕਾਲ਼ੀਆਂ ਫ਼ਿਲਮਾਂ ਲਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ, ਪੁਲਸ ਨੇ ਕਰ''ਤੀ ਸਖ਼ਤੀ
Monday, Nov 25, 2024 - 03:59 AM (IST)
ਲੁਧਿਆਣਾ (ਗਣੇਸ਼)- ਲੁਧਿਆਣਾ ਸ਼ਹਿਰ 'ਚ ਰੋਜ਼ਾਨਾ ਗੱਡੀਆਂ 'ਤੇ 'ਵੀ.ਆਈ.ਪੀ.' ਅਤੇ 'ਪੁਲਸ' ਦੇ ਸਟਿੱਕਰ ਲੱਗੀਆਂ ਗੱਡੀਆਂ ਸ਼ਰੇਆਮ ਚੱਲਦੀਆਂ ਹਨ, ਜਿਸ ਕਾਰਨ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ।
ਇਸ ਨੂੰ ਲੈ ਕੇ ਹੁਣ ਲੁਧਿਆਣਾ ਪੁਲਸ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਚਲਦੇ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪੁਲਸ ਵੱਲੋਂ ਲਗਾਏ ਗਏ ਨਾਕੇ 'ਤੇ ਪੁਲਸ ਦਾ ਸਟਿੱਕਰ ਲੱਗੀ ਗੱਡੀ ਨੂੰ ਰੋਕਿਆ ਗਿਆ, ਜਿਸ ਦੇ ਸ਼ੀਸ਼ੇ ਵੀ ਕਾਲੇ ਸਨ। ਉਸ ਦੀ ਜਾਂਚ ਕੀਤੀ ਗਈ ਤੇ ਉਸ 'ਤੇ ਬਣਦੀ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ- ਜਦੋਂ ਵਾੜ ਹੀ ਖਾ ਜਾਏ ਖੇਤ..., ਚੋਰੀ ਦਾ ਅਜਿਹਾ ਤਰੀਕਾ ਕਿ ਵੱਡਿਆਂ-ਵੱਡਿਆਂ ਨੂੰ ਪੈ ਜਾਵੇ ਮਾਤ
ਮੌਕੇ 'ਤੇ ਆਲਾ ਅਧਿਕਾਰੀ ਏ.ਸੀ.ਪੀ. ਦਵਿੰਦਰ ਚੌਧਰੀ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਜਾਅਲੀ ਵੀ.ਆਈ.ਪੀ. ਸਟਿੱਕਰ ਲੱਗੀਆਂ ਗੱਡੀਆਂ 'ਤੇ ਕਾਰਵਾਈ ਕੀਤੀ ਗਈ ਤੇ ਉਨ੍ਹਾਂ ਦੇ ਚਲਾਨ ਕੱਟੇ ਗਏ। ਉੱਥੇ ਹੀ ਮੌਕੇ 'ਤੇ ਮੌਜੂਦ ਪੁਲਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਲੁਧਿਆਣਾ ਪੁਲਸ ਵੱਲੋਂ ਲਗਾਤਾਰ ਫਰਜ਼ੀ ਵੀ.ਆਈ.ਪੀ. ਸਟਿੱਕਰ ਅਤੇ ਗੱਡੀਆਂ 'ਤੇ ਲੱਗੀਆਂ ਕਾਲੀਆਂ ਫਿਲਮਾਂ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਅੱਗੇ ਵੀ ਜਾਰੀ ਰਹੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e