ਨਵੇਂ ਸਾਲ ‘ਤੇ ਖੰਨਾ ਪੁਲਸ ਦਾ ਤੋਹਫਾ: ਲੋਕਾਂ ਨੂੰ ਵਾਪਸ ਮਿਲੇ ਗੁੰਮ ਹੋਏ ਮੋਬਾਈਲ
Thursday, Jan 01, 2026 - 05:44 PM (IST)
ਖੰਨਾ (ਵਿਪਨ): ਖੰਨਾ ਪੁਲਸ ਨੇ ਨਵੇਂ ਸਾਲ ਦੇ ਮੌਕੇ ਲੋਕਾਂ ਨੂੰ ਖ਼ਾਸ ਤੋਹਫ਼ਾ ਦਿੰਦਿਆਂ ਉਨ੍ਹਾਂ ਦੇ ਗੁੰਮ ਹੋਏ ਮੋਬਾਈਲ ਟ੍ਰੇਸ ਕਰ ਕੇ ਵਾਪਸ ਵਾਰਸਾਂ ਨੂੰ ਸੌਂਪੇ। ਪੁਲਸ ਨੇ ਅੱਜ 83 ਗੁੰਮ ਹੋਏ ਮੋਬਾਇਲ ਬਰਾਮਦ ਕਰਨ ਮਗਰੋਂ ਵਾਰਸਾਂ ਨੂੰ ਸੌਂਪੇ।
ਐੱਸ.ਐੱਸ.ਪੀ. ਡਾ. ਜੋਤੀ ਯਾਦਵ ਬੈਂਸ ਨੇ ਵਾਰਸਾਂ ਨੂੰ ਮੋਬਾਇਲ ਸੌਂਪਦਿਆਂ ਕਿਹਾ ਕਿ ਪੁਲਸ ਜਨਤਾ ਦੀ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਸਾਧਨਾਂ ਦੀ ਮਦਦ ਨਾਲ ਮੋਬਾਇਲ ਟਰੇਸ ਕਰਕੇ ਪੁਲਸ ਇਨ੍ਹਾਂ ਤੱਕ ਪੁੱਜੀ ਤੇ ਮੋਬਾਈਲ ਬਰਾਮਦ ਕਰ ਕੇ ਲੋਕਾਂ ਨੂੰ ਵਾਪਸ ਕਰ ਦਿੱਤੇ ਗਏ ਹਨ। ਦੂਜੇ ਪਾਸੇ ਲੋਕ ਵੀ ਆਪਣੇ ਮੋਬਾਇਲ ਵਾਪਸ ਮਿਲਣ ਮਗਰੋਂ ਖੁਸ਼ ਦਿਖਾਈ ਦਿੱਤੇ।
