ਮਾਲਗੱਡੀ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ
Tuesday, Jun 02, 2020 - 12:03 AM (IST)

ਖੰਨਾ,(ਜ.ਬ.)-ਬੀਤੀ ਰਾਤ ਸ਼ਹਿਰ ਦੇ ਰਤਨਹੇੜੀ ਰੇਲਵੇ ਫਾਟਕ ਨਜ਼ਦੀਕ ਕਰੀਬ ਸਾਢੇ 12 ਵਜੇ ਰੇਲਵੇ ਲਾਈਨਾਂ ਕਰਾਸ ਕਰਦੇ ਸਮੇਂ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਣ ਇਕ ਅਣਪਛਾਤੇ ਦਿਵਿਆਂਗ ਵਿਅਕਤੀ ਦੀ ਮੌਤ ਹੋ ਗਈ ਹੈ।
ਇਸ ਘਟਨਾ ਸਬੰਧੀ ਰੇਲਵੇ ਪੁਲਸ ਚੌਕੀ ਖੰਨਾ 'ਚ ਤਾਇਨਾਤ ਏ. ਐੱਸ. ਆਈ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਤਵਾਰ ਰਾਤ ਕਰੀਬ ਸਾਢੇ 12 ਵਜੇ ਸਟੇਸ਼ਨ ਮਾਸਟਰ ਨੇ ਜੀ. ਆਰ. ਪੀ. ਚੌਕੀ ਨੂੰ ਸੂਚਨਾ ਦਿੱਤੀ ਕਿ ਰਤਨਹੇੜੀ ਰੇਲਵੇ ਫਾਟਕ ਕੋਲ ਇਕ ਵਿਅਕਤੀ ਦੀ ਮਾਲਗੱਡੀ ਦੀ ਲਪੇਟ 'ਚ ਆਉਣ ਕਾਰਣ ਮੌਤ ਹੋ ਗਈ ਹੈ। ਇਸ ਦੀ ਸੂਚਨਾ ਮਿਲਣ ਮਗਰੋਂ ਉਨ੍ਹਾਂ ਨੇ ਏ. ਐੱਸ. ਆਈ. ਜਸਮੀਰ ਸਿੰਘ ਦੇ ਨਾਲ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਸ਼ਨਾਖ਼ਤ ਲਈ 72 ਘੰਟੇ ਤੱਕ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ।