ਅਖੌਤੀ ਟਕਸਾਲੀਆਂ ਨੂੰ ਲੋਕ ਸਮਾਂ ਆਉਣ ਤੇ ਸਬਕ ਸਿਖਾਉਣਗੇ: ਦਿਲਰਾਜ ਭੂੰਦੜ
Tuesday, Jan 21, 2020 - 11:00 PM (IST)

ਬੁਢਲਾਡਾ (ਮਨਜੀਤ) ਸ੍ਰੋਮਣੀ ਅਕਾਲੀ ਦਲ ਬੁਢਲਾਡਾ ਦੀ ਸਮੂਚੀ ਜਥੇਬੰਦੀ ਸ੍ਰ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਭਰੋਸਾ ਪ੍ਰਗਟ ਕਰਦਿਆ ਪਾਰਟੀ ਨਾਲ ਚੱਟਾਨ ਵਾਂਗ ਖੜੀ ਹੈ ।ਇਹ ਵਿਚਾਰ ਅੱਜ ਹਰਬੰਤ ਸਿੰਘ ਦਾਤੇਵਾਸ ਸਾਬਕਾ ਵਿਧਾਇਕ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦਿਲਰਾਜ ਸਿੰਘ ਭੂੰਦੜ ਐਮ.ਐਲ.ਏ ਸਰਦੂਲਗੜ੍ਹ ਨੇ ਕਹੇ ।ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨ੍ਹਾਂ ਤੋਂ ਸ੍ਰ: ਦਾਤੇਵਾਸ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਕੀਤੇ ਜਾ ਰਿਹੇ ਕੂੜ ਪ੍ਰਚਾਰ ਸੰਬੰਧੀ ਉਨ੍ਹਾਂ ਸ਼ਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਸ੍ਰੋਮਣੀ ਅਕਾਲੀ ਦਲ ਦੇ ਨਿਧੜਕ ਤੇ ਸੱਚੇ ਇਮਾਨਦਾਰ ਵਫਾਦਾਰ ਸਿਪਾਹੀ ਹਾਂ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਚੱਟਾਨ ਵਾਂਗ ਖੜੇ ਹਾਂ। ਉਹਨਾ ਇਹ ਵੀ ਕਿਹਾ ਸਾਡੀ ਚੰਗੀ ਕਿਸਮਤ ਸਾਡੇ ਇਲਾਕੇ ਦੇ ਦਰਵੇਸ਼ ਸਿਆਸਤਦਾਨ ਸ੍ਰ: ਬਲਵਿੰਦਰ ਸਿੰਘ ਭੂੰਦੜ ਜੀ ਦੀ ਅਗਵਾਈ ਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ ।ਸ੍ਰ: ਭੂੰਦੜ ਨੇ ਕਿਹਾ ਕਿ ਅਖੋਤੀ ਟਕਸਾਲੀਆਂ ਨੂੰ ਸਮਾ ਆਉਣ ਤੇ ਲੋਕ ਸਬਕ ਸਿਖਉਣਗੇ ।ਉਨ੍ਹਾਂ ਕਿਹਾ ਕਿ ਕਿਸੇ ਵੀ ਅਕਾਲੀ ਵਰਕਰ ਜਾਂ ਆਗੂ ਨੂੰ ਕਿਸੇ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ। ਉਨ੍ਹਾ ਕਿਹਾ ਬੁਢਲਾਡਾ ਹਲਕੇ ਦੀ ਸਮੁੱਚੀ ਲੀਡਰਸਿਪ ਪਾਰਟੀ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੂੰਦੜ ਨਾਲ ਚੱਟਾਨ ਵਾਂਗ ਖੜੀ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਆਉਦੀਆਂ ਮਿਉਸਪਲ ਚੋਣਾਂ ਜੋਰ –ਸ਼ੋਰ ਨਾਲ ਲੜੀਆਂ ਜਾਣਗੀਆ। ਅਖੀਰ ਵਿੱਚ ਸਾਬਕਾ ਵਿਧਾਇਕ ਦਾਤੇਵਾਸ ਨੇ ਕਿਹਾ ਕਿ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਉਹ ਬਾਦਲ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੇ ਹਨ। ਲੋਕ ਕੂੜ ਪ੍ਰਚਾਰ ਤੋਂ ਸਾਵਧਾਨ ਹੋਣ। ਇਸ ਮੌਕੇ ਜਥੇਦਾਰ ਸੁਖਦੇਵ ਸਿੰਘ ਦਿਆਲਪੁਰਾ, ਮੇਵਾ ਸਿੰਘ ਦੋਦੜਾ, ਰਜਿੰਦਰ ਸਿੰਘ ਝੰਡਾ, ਦਰਸ਼ਨ ਸਿੰਘ ਮੰਡੇਰ, ਬਿਕਰਮਜੀਤ ਸਿੰਘ ਵਿੱਕੀ ਦਾਤੇਵਾਸ, ਸੋਹਣਾਂ ਸਿੰਘ ਕਲੀਪੁਰ, ਗੁਰਤੇਜ ਸਿੰਘ ਤੇਜੀ , ਤਨਜੋਤ ਸਿੰਘ ਸਾਹਨੀ, ਬਿੰਦਰ ਸਿੰਘ ਮੰਘਾਣੀਆਂ, ਬੂਟਾ ਸਿੰਘ ਕੁਲਾਣਾ, ਜਗਸੀਰ ਸਿੰਘ, ਰਾਜਿੰਦਰ ਸਿੰਘ ਝੰਡਾ, ਗਿੰਨੀ ਗੋਦਰਾ ਆਦਿ ਅਕਾਲੀ ਆਗੂ ਮੌਜੂਦ ਸਨ।