ਚੰਡੀਗੜ੍ਹ ਮਸਲੇ 'ਤੇ ਫਾਜ਼ਿਲਕਾ ਵਾਸੀਆਂ ਦੇ ਬੋਲ- ਸਾਡਾ ਜਿਉਣਾ ਮਰਨਾ ਹੁਣ ਇੱਥੇ ਹੀ ਹੈ

04/07/2022 4:44:35 PM

ਫ਼ਾਜ਼ਿਲਕਾ : ਚੰਡੀਗੜ੍ਹ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਇਕ ਵਾਰ ਫ਼ਿਰ ਆਹਮੋ-ਸਾਹਮਣੇ ਖੜ੍ਹੇ ਦਿਖਾਈ ਦੇ ਰਹੇ ਹਨ। ਪੰਜਾਬ ਸਰਕਾਰ ਵਲੋਂ ਚੰਡੀਗੜ੍ਹ ’ਤੇ ਆਪਣਾ ਹੱਕ ਜਤਾਉਂਦੇ ਹੋਏ ਵਿਧਾਨ ਸਭਾ ’ਚ ਇਕ ਪ੍ਰਸਤਾਵ ਪਾਸ ਕੀਤਾ ਸੀ। ਉੱਥੇ ਹੀ ਦੂਸਰੇ ਪਾਸੇ 5 ਅਪ੍ਰੈਲ ਨੂੰ ਹਰਿਆਣਾ ਸਰਕਾਰ ਨੇ ਇਸੇ ਮੁੱਦੇ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਸੱਦੀ ਅਤੇ ਪੰਜਾਬ ਖ਼ਿਲਾਫ਼ ਪ੍ਰਸਤਾਵ ਪੇਸ਼ ਕੀਤਾ। ਹਰਿਆਣਾ ਅਤੇ ਪੰਜਾਬ ਵਿਚਾਲੇ ਚੰਡੀਗੜ੍ਹ, ਐੱਸ.ਵਾਈ.ਐੱਲ ਸਮੇਤ ਹਿੰਦੀ ਭਾਸ਼ਾ 400 ਪਿੰਡਾਂ ਦਾ ਮਸਲਾ ਸਮੇਂ-ਸਮੇਂ ’ਤੇ ਉੱਠਦਾ ਰਿਹਾ ਹੈ ਪਰ ਇਸ ਮਾਮਲੇ ਦੇ ਨਾਲ ਨਾਲ ਹਾਲਾਤ ਵੀ ਹਮੇਸ਼ਾ ਬਦਲਦੇ ਰਹੇ। ਪੰਜਾਬ ’ਚੋਂ ਹਰਿਆਣਾ ਦੇ ਅਲੱਗ ਹੋਣ ਤੋਂ 56 ਸਾਲਾ ਬਾਅਦ ਵੀ ਇਸ ਮਸਲੇ ਦਾ ਹੱਲ ਨਹੀਂ ਨਿਕਲ ਸਕਿਆ।

ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?

1969 ’ਚ ਇੰਦਰਾ ਗਾਂਧੀ ਦੀ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਪੰਜਾਬ ਨੂੰ ਹਿੰਦੀ ਭਾਸ਼ਾ ਖੇਤਰ ਫਾਜ਼ਿਲਕਾ, ਅਬੋਹਰ ਅਤੇ 109 ਪਿੰਡ ਹਰਿਆਣਾ ਨੂੰ ਦੇਣ ਦਾ ਫ਼ੈਸਲਾ ਕੀਤਾ ਸੀ ਪਰ ਹਰਿਆਣਾ ਦੇ ਭਜਨ ਲਾਲ ਸਰਕਾਰ ਦੇ ਤਿੱਖੇ ਵਿਰੋਧ ਦੇ ਚੱਲਦਿਆਂ ਇਹ ਫ਼ੈਸਲਾ ਟਾਲ ਦਿੱਤਾ ਗਿਆ। ਉਸ ਸਮੇਂ ਦੀਆਂ ਸਰਕਾਰਾਂ ਨੂੰ ਆਪਸੀ ਲੜਾਈ ’ਚ ਫ਼ਾਜ਼ਿਲਕਾ, ਅਬੋਹਰ ਅਤੇ ਉਸਦੇ 109 ਪਿੰਡ ਹਰਿਆਣਾ ਨੂੰ ਨਹੀਂ ਮਿਲੇ ਸਕੇ ਅਤੇ ਹੁਣ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਫਾਜ਼ਿਲਕਾ ਜ਼ਿਲ੍ਹਾ ਬਣ ਚੁੱਕਾ ਹੈ ਅਤੇ ਹੁਣ ਉਹ ਇੱਥੋਂ ਨਹੀਂ ਜਾਣਾ ਚਾਹੁੰਦੇ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਦੌਰਾਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਮਿਲੇ ਹਰਭਜਨ ਸਿੰਘ, ਕੀਤੀ ਇਹ ਮੰਗ

ਸਰਹੱਦ ਕੋਲ ਵੱਸਦੇ ਪਿੰਡਾਂ ਦਾ ਲੋਕਾਂ ਦਾ ਕਹਿਣਾ ਹੈ ਕਿ ਬੜੀ ਮੁਸ਼ਕਲ ਨਾਲ ਉਨ੍ਹਾਂ ਦੇ ਜ਼ਿਲ੍ਹੇ ’ਚ ਖ਼ੁਸ਼ਹਾਲੀ ਆਈ ਹੈ ਇਸ ਲਈ ਇੱਥੋਂ ਜਾਣ ਦਾ ਸਵਾਲ ਪੈਦਾ ਨਹੀਂ ਹੁੰਦਾ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਪਹਿਲਾਂ ਤੋਂ ਹੀ ਕਈ ਹਿੱਸੇ ਹੋ ਚੁੱਕੇ ਹਨ ਹੁਣ ਇਸਦੇ ਹੋਰ ਹਿੱਸੇ ਨਹੀਂ ਹੋਣ ਦੇਵਾਂਗੇ। ਸਾਡਾ ਜਿਉਣਾ ਮਰਨਾ ਹੁਣ ਇੱਥੇ ਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News