50 ਲੱਖ ਦੀ ਆਬਾਦੀ ਪਿੱਛੇ ਸਿਰਫ਼ ਇਕ MVI, ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਲਾਂ ਦਾ ਸਾਹਮਣਾ
Friday, Sep 13, 2024 - 04:05 AM (IST)
ਲੁਧਿਆਣਾ (ਰਾਮ)- 50 ਲੱਖ ਦੀ ਆਬਾਦੀ ਵਾਲੇ ਲੁਧਿਆਣਾ ਸ਼ਹਿਰ ’ਚ ਸਿਰਫ ਇਕ ਐੱਮ.ਵੀ.ਆਈ. ਨਾਲ ਕੰਮ ਚਲਾਇਆ ਜਾ ਰਿਹਾ ਹੈ। ਇਸ ਕਾਰਨ ਬਿਨੈਕਾਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਮੇਂ ਜਲੰਧਰ ਬਾਈਪਾਸ ’ਤੇ ਸਥਿਤ ਟਾਈਗਰ ਸਫਾਰੀ ਨੇੜੇ ਵਾਹਨਾਂ ਦੀ ਪਾਸਿੰਗ ਦਾ ਕੰਮ ਹੁੰਦਾ ਹੈ, ਜਿਥੇ ਐੱਮ.ਵੀ.ਆਈ. ਅਰੁਣ ਕੁਮਾਰ ਤਾਇਨਾਤ ਹਨ। ਇਸ ਵੇਲੇ ਉਹ ਸਿਰਫ਼ 3 ਦਿਨਾਂ ਲਈ ਲੁਧਿਆਣਾ ’ਚ ਤਾਇਨਾਤ ਹਨ, ਇਸ ਤੋਂ ਇਲਾਵਾ ਉਨ੍ਹਾਂ ਕੋਲ 3 ਦਿਨਾਂ ਲਈ ਜਲੰਧਰ ਦਾ ਚਾਰਜ ਵੀ ਹੈ।
ਇਸ ਕਾਰਨ ਹੁਣ ਵਾਹਨਾਂ ਦੀ ਪਾਸਿੰਗ ਦਾ ਕੰਮ ਹਫ਼ਤੇ ’ਚ ਸਿਰਫ 3 ਦਿਨ ਹੀ ਕੀਤਾ ਜਾ ਰਿਹਾ ਹੈ। ਜਦੋਂਕਿ ਪਹਿਲਾਂ ਵਾਹਨਾਂ ਦੀ ਪਾਸਿੰਗ 6 ਦਿਨ ਹੁੰਦੀ ਸੀ ਪਰ ਹੁਣ ਵਾਹਨਾਂ ਦੀ ਪਾਸਿੰਗ ਦਾ ਕੰਮ 3 ਦਿਨ ਹੁੰਦੀ ਹੈ, ਜਿਸ ਕਾਰਨ ਸਵੇਰੇ ਹੀ ਬਿਨੈਕਾਰਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ।
ਇਹ ਵੀ ਪੜ੍ਹੋ- ਨੇਕ ਦਿਲ 'ਚੋਰ' ਦਾ ਅਜਿਹਾ ਕੰਮ, ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ- 'ਇਨਸਾਨੀਅਤ ਅਜੇ ਜ਼ਿੰਦਾ ਹੈ...'
ਬਿਨੈਕਾਰ ਇਕ ਦਿਨ ’ਚ ਸਿਰਫ਼ 120 ਸਲਾਟ ਹੀ ਬੁੱਕ ਕਰ ਸਕਦੇ ਹਨ। ਅਜਿਹੇ ’ਚ ਹੁਣ ਇਕ ਹਫਤੇ ’ਚ ਸਿਰਫ 360 ਸਲਾਟ ਹੀ ਬੁੱਕ ਹੋ ਸਕਣਗੇ, ਜਦੋਂ ਕਿ ਪਹਿਲਾਂ ਇਕ ਹਫ਼ਤੇ ’ਚ 720 ਸਲਾਟ ਬੁੱਕ ਕੀਤੇ ਜਾਂਦੇ ਸਨ। ਇਸ ਕਾਰਨ ਸਰਕਾਰ ਨੂੰ ਵੀ ਨੁਕਸਾਨ ਹੋ ਰਿਹਾ ਹੈ। ਇਸ ਦੇ ਬਾਵਜੂਦ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ।
ਜੇਕਰ ਇਕ ਹੋਰ ਐੱਮ.ਵੀ.ਆਈ. ਤਾਇਨਾਤ ਕੀਤਾ ਜਾਂਦਾ ਹੈ ਤਾਂ ਬਿਨੈਕਾਰਾਂ ਨੂੰ ਵੀ ਰਾਹਤ ਮਿਲੇਗੀ ਅਤੇ ਸਰਕਾਰ ਦਾ ਮਾਲੀਆ ਵੀ ਵਧੇਗਾ।
ਇਹ ਵੀ ਪੜ੍ਹੋ- ਟਰੇਨ 'ਚ ਲਈ ਫ਼ਿਰਦਾ ਸੀ 68 ਲੱਖ ਦੇ ਗਹਿਣੇ, ਚੈਕਿੰਗ ਦੌਰਾਨ ਕੀਤਾ ਬੁਰਾ ਸਲੂਕ ਤਾਂ ਪੁਲਸ ਨੇ ਕੀਤਾ ਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e