ਕਲਯੁਗੀ ਸਮੇਂ ''ਚ ਆਪਣੇ ਹੀ ਬਣ ਰਹੇ ਨੇ ਹੈਵਾਨ, ਮਾਸੂਮ ਬੱਚੀਆਂ ਨੂੰ ਬਣਾ ਰਹੇ ਨੇ ਹਵਸ ਦਾ ਸ਼ਿਕਾਰ
Wednesday, Oct 04, 2023 - 03:09 PM (IST)

ਲੁਧਿਆਣਾ (ਰਾਜ) : ਅੱਜ-ਕੱਲ ਮਾਸੂਮ ਬੱਚੀਆਂ ਆਪਣੇ ਘਰਾਂ ’ਚ ਵੀ ਸੁਰੱਖਿਅਤ ਨਹੀਂ ਹਨ। ਮਤਰੇਏ ਪਿਤਾ, ਰਿਸ਼ਤੇਦਾਰ ਜਾਂ ਫਿਰ ਗੁਆਂਢੀ, ਆਪਣੀਆਂ ਹੀ ਬੱਚੀਆਂ ਲਈ ਹੈਵਾਨ ਬਣ ਰਹੇ ਹਨ। ਆਪਣੀ ਹਵਸ ਮਿਟਾਉਣ ਲਈ ਆਪਣੇ ਨੇੜੇ ਰਹਿਣ ਵਾਲੀਆਂ ਬੱਚੀਆਂ ਨੂੰ ਹਵਸ ਦਾ ਸ਼ਿਕਾਰ ਬਣਾ ਰਹੇ ਹਨ। ਜੇਕਰ ਲੁਧਿਆਣਾ ਸ਼ਹਿਰ ਦਾ ਅੰਕੜਾ ਦੇਖਿਆ ਜਾਵੇ ਤਾਂ ਪਿਛਲੇ 2 ਮਹੀਨਿਆਂ ’ਚ ਲਗਭਗ 15 ਕੇਸ ਇਸ ਤਰ੍ਹਾਂ ਦੇ ਹਨ, ਜਿਸ ’ਚ ਨੇੜੇ ਰਹਿਣ ਵਾਲਿਆਂ ਨੇ ਹੀ ਨਾਬਾਲਗ ਅਤੇ ਮਾਸੂਮਾਂ ’ਤੇ ਗੰਦੀ ਨਜ਼ਰ ਰੱਖੀ ਸੀ। ਭਾਵੇਂ ਸਾਰੇ ਕੇਸਾਂ ’ਚ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਇਨ੍ਹਾਂ ਹੀ ਕਾਫੀ ਨਹੀਂ ਹੈ। ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਇਸ ਦੇ ਨਾਲ ਹੀ ਆਪਣੇ ਬੱਚਿਆਂ ਦਾ ਧਿਆਨ ਰੱਖਣ ਦੀ ਲੋੜ ਹੈ।
ਦਰਅਸਲ ਸ਼ਹਿਰ ’ਚ ਬੱਚੀਆਂ ਦੇ ਨਾਲ ਜਬਰ-ਜ਼ਨਾਹ ਦੇ ਕੇਸ ਲਗਾਤਾਰ ਵਧ ਰਹੇ ਹਨ। ਜ਼ਿਆਦਾਤਰ ਮਾਮਲਿਆਂ ’ਚ ਆਪਣੇ ਹੀ ਨਾਬਾਲਗ ਜਾਂ ਬੱਚੀਆਂ ਨੂੰ ਸ਼ਿਕਾਰ ਬਣਾ ਰਹੇ ਹਨ। ਗੁਆਂਢੀ ਜਾਂ ਕੋਈ ਨਾ ਕੋਈ ਰਿਸ਼ਤੇਦਾਰ ਬੱਚੀਆਂ ਅਤੇ ਨਾਬਾਲਗਾ ਨੂੰ ਘਰਾਂ ’ਚ ਇਕੱਲੇ ਦੇਖ ਕੇ ਉਨ੍ਹਾਂ ਨਾਲ ਗਲਤ ਕੰਮ ਕਰਦੇ ਹਨ। ਜੇਕਰ 2 ਦਿਨ ਪਹਿਲਾਂ ਫੋਕਲ ਪੁਆਇੰਟ ਇਲਾਕੇ ਦੀ ਘਟਨਾ ਦੇਖੀ ਜਾਵੇ ਤਾਂ ਗੁਆਂਢ ’ਚ ਰਹਿਣ ਵਾਲੇ ਵਿਆਹੇ ਹੋਏ ਵਿਅਕਤੀ ਨੇ 2 ਬੱਚੀਆਂ ਨੂੰ ਦੁਕਾਨ ਤੋਂ ਖਾਣ ਦਾ ਸਾਮਾਨ ਦਿਵਾਉਣ ਦਾ ਝਾਂਸਾ ਦੇ ਕੇ ਅਗਵਾ ਕਰ ਲਿਆ ਅਤੇ ਉਨ੍ਹਾਂ ਨੂੰ ਪਿੰਡ ਗੋਬਿੰਦਗੜ੍ਹ ਲੈ ਗਿਆ, ਜਿੱਥੇ ਦੋਵਾਂ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਪਰ ਬੱਚੀਆਂ ਦੇ ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ ਅਤੇ ਮੁਲਜ਼ਮ ਨੂੰ ਫੜ ਲਿਆ ਗਿਆ।
ਇਹ ਵੀ ਪੜ੍ਹੋ : ਕਰਨਾਲ ਤੋਂ ਆਇਆ ਸਾਢੇ 3 ਸਾਲ ਦਾ ਟੌਮੀ ਕਰੇਗਾ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਸੁਰੱਖਿਆ
ਇਸ ਤਰ੍ਹਾਂ ਹੀ ਕੁਝ ਦਿਨ ਪਹਿਲਾਂ ਹੀ ਗੁਆਂਢੀ ਨੇ ਘਰ ’ਚ ਨਾਬਾਲਗਾ ਨੂੰ ਇਕੱਲੀ ਦੇਖ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਸ ਸਮੇਂ ਨਾਬਾਲਗਾ ਦੇ ਮਾਤਾ-ਪਿਤਾ ਕੰਮ ’ਤੇ ਗਏ ਹੋਏ ਸਨ। ਨਾਬਾਲਗਾ ਦੇ ਇਕੱਲੇ ਹੋਣ ਦਾ ਫਾਇਦਾ ਉਠਾ ਕੇ ਗੁਆਂਢੀ ਨੌਜਵਾਨ ਨੇ ਘਟਨਾ ਨੂੰ ਅੰਜਾਮ ਦਿੱਤਾ। ਇਹ ਜ਼ਿਆਦਾਤਰ ਮਾਮਲੇ ਲੇਬਰ ਕੁਆਰਟਰਾਂ ’ਚ ਰਹਿਣ ਵਾਲੀਆਂ ਬੱਚੀਆਂ ਨਾਲ ਦੇਖੇ ਗਏ ਹਨ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਆਪਣੀ 2 ਦਿਨਾਂ ਅੰਮ੍ਰਿਤਸਰ ਫੇਰੀ ਨੂੰ ਦਿੱਤੀ ਧਾਰਮਿਕ ਦਿੱਖ
ਪੁਲਸ ਨੇ ਸੰਸਥਾ ਦੀ ਮਦਦ ਨਾਲ ਸ਼ੁਰੂ ਕੀਤਾ ਸੀ ਕਰੈੱਚ
ਜ਼ਬਰ-ਜ਼ਨਾਹ ਦੇ ਮਾਮਲਿਆਂ ’ਚ ਵਾਧੇ ਨੂੰ ਦੇਖਦੇ ਹੋਏ ਲੁਧਿਆਣਾ ਪੁਲਸ ਨੇ ਸੰਸਥਾ ‘ਡੂ ਗੁੱਡ ਫਾਊਂਡੇਸ਼ਨ’ ਦੀ ਮਦਦ ਨਾਲ ਦਸੰਬਰ 2020 ’ਚ ਮੋਤੀ ਨਗਰ ਇਲਾਕੇ ’ਚ ਇਕ ਕਰੈੱਚ ਸ਼ੁਰੂ ਕੀਤਾ ਸੀ। ਉਸ ਕਰੈੱਚ ਦਾ ਮੁੱਖ ਮਕਸਦ ਇਸ ਤਰ੍ਹਾਂ ਦੀਆਂ ਬੱਚੀਆਂ ਨੂੰ ਪੜ੍ਹਾਉਣਾ-ਲਿਖਾਉਣਾ ਸੀ, ਜਿਨ੍ਹਾਂ ਦੇ ਮਾਤਾ-ਪਿਤਾ ਕੰਮ ਕਰਦੇ ਸਨ। ਇਸ ਤੋਂ ਇਲਾਵਾ ਲਾਵਾਰਸ ਬੱਚਿਆਂ ਨੂੰ ਵੀ ਇੱਥੇ ਆਸਰਾ ਦਿੱਤਾ ਜਾਂਦਾ ਹੈ। ਮੋਤੀ ਨਗਰ ਵਿਚ ਖੋਲ੍ਹਿਆ ਗਿਆ ਕਰੈੱਚ ਸਫਲਤਾਪੂਰਵਕ ਕਾਰਜ ਕਰ ਰਿਹਾ ਹੈ।
ਇਹ ਵੀ ਪੜ੍ਹੋ : ਫਿੱਟਨੈੱਸ ਸੈਂਟਰ ਦੀ ਆੜ ’ਚ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਕੇਸ ਹਿਸਟਰੀ- 1
ਸਲੇਮ ਟਾਬਰੀ ਪੁਲਸ ਨੇ 4 ਜੁਲਾਈ ਨੂੰ ਇਕ ਵਿਅਕਤੀ ’ਤੇ ਆਪਣੀ 12 ਸਾਲ ਦੀ ਭਤੀਜੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਸੀ। ਪੀੜਤਾ ਦੀ ਮਾਂ ਨੇ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਆਪਣੇ ਪਤੀ, ਬੇਟੇ ਅਤੇ ਬੇਟੀ ਦੇ ਨਾਲ ਇਕ ਲੇਬਰ ਕੁਆਰਟਰ ’ਚ ਰਹਿੰਦੀ ਹੈ। ਜਦ ਉਹ ਉਹ ਕੰਮ ’ਤੇ ਸੀ ਤਾਂ ਮੁਲਜ਼ਮ ਦਿਓਰ ਨੇ ਉਸ ਦੀ ਬੇਟੀ ਨੂੰ ਇਕੱਲੇ ਆਪਣੇ ਕਮਰੇ ’ਚ ਲੈ ਗਿਆ ਅਤੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ।
ਕੇਸ ਹਿਸਟਰੀ- 2
ਥਾਣਾ ਹੈਬੋਵਾਲ ਪੁਲਸ ਨੇ 17 ਅਗਸਤ ਨੂੰ ਇਕ ਮਤਰੇਏ ਪਿਤਾ ਖਿਲਾਫ ਆਪਣੀ ਬੇਟੀ ਨਾਲ ਮਹੀਨਿਆਂ ਤੱਕ ਜਬਰ-ਜ਼ਨਾਹ ਕਰਨ ਦਾ ਕੇਸ ਦਰਜ ਕੀਤਾ ਸੀ। ਉਹ ਗਰਭਵਤੀ ਨਾ ਹੋਵੇ ਇਸ ਦੇ ਲਈ ਮੁਲਜ਼ਮ ਗਰਭ ਨਿਰੋਧਕ ਗੋਲੀਆਂ ਵੀ ਦਿੰਦਾ ਸੀ। ਘਟਨਾ ਬਿਹਾਰ ’ਚ ਹੋਈ ਸੀ ਪਰ ਲੜਕੀ ਉੱਥੋਂ ਭੱਜ ਗਈ ਸੀ ਅਤੇ ਉਸ ਨੇ ਲੁਧਿਆਣਾ ਵਿਚ ਐੱਫ. ਆਈ. ਆਰ. ਦਰਜ ਕਰਵਾਈ ਸੀ।
ਕੇਸ ਹਿਸਟਰੀ- 3
ਥਾਣਾ ਡਾਬਾ ਪੁਲਸ ਨੇ 1 ਸਤੰਬਰ ਨੂੰ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਆਪਣੀ 11 ਸਾਲ ਦੀ ਪੋਤੀ ਨਾਲ ਮਹੀਨਿਆਂ ਤੱਕ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਲੜਕੀ ਨੂੰ ਘਰ ’ਚ ਇਕੱਲੀ ਦੇਖ ਕੇ ਪ੍ਰੇਸ਼ਾਨ ਕਰਦਾ ਸੀ।
ਐੱਨ. ਸੀ. ਆਰ. ਬੀ. ਦੇ ਅਨੁਸਾਰ ਲੁਧਿਆਣਾ ’ਚ ਕੁੱਲ ਯੌਨ ਅਪਰਾਧਾਂ ਦੀ ਗਿਣਤੀ
ਸਾਲ ਕੁੱਲ ਮਾਮਲੇ ਜਬਰ ਜ਼ਨਾਹ
2021 113 88
2020 76 60
2019 76 54
2018 65 53
2017 84 34
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8