ਪਟਿਆਲਾ 'ਚ 'ਪੰਜਾਬ ਕੇਸਰੀ ਗਰੁੱਪ' ਵੱਲੋਂ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ

07/07/2019 5:14:18 PM

ਪਟਿਆਲਾ (ਇੰਦਰਜੀਤ ਬਖਸ਼ੀ) : 'ਪੰਜਾਬ ਕੇਸਰੀ ਗਰੁੱਪ' ਵੱਲੋਂ ਅੱਜ ਪਟਿਆਲਾ ਵਿਖ਼ੇ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਚੌਥੀ ਬਰਸੀ 'ਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਵੱਖ-ਵੱਖ ਰਾਜਨੀਤਕ ਸ਼ਖ਼ਸੀਅਤਾਂ ਵੀ ਪਹੁੰਚੀਆਂ। ਕੈਂਪ ਵਿਚ 400 ਤੋਂ ਵੱਧ ਮਰੀਜ਼ਾਂ ਨੇ ਪਹੁੰਚ ਕੇ ਆਪਣਾ ਮੈਡੀਕਲ ਚੈੱਕਅੱਪ ਕਰਵਾਇਆ। ਇਸ ਮੌਕੇ 'ਪੰਜਾਬ ਕੇਸਰੀ ਗਰੁੱਪ' ਦੇ ਇੰਚਾਰਜ ਰਾਜੇਸ਼ ਪੰਜੋਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਇਹ ਉਪਰਾਲਾ ਕੀਤਾ ਜਾ ਰਿਹਾ ਜਿਸ ਵਿਚ ਸੈਂਕੜੇ ਦੀ ਤਦਾਦ ਵਿਚ ਲੋਕ ਪਹੁੰਚਦੇ ਹਨ ਅਤੇ ਆਪਣਾ ਮੈਡੀਕਲ ਚੈੱਕਅੱਪ ਕਰਵਾਉਂਦੇ ਹਨ।

PunjabKesari

ਜਿੱਥੇ ਆਮ ਲੋਕ ਇਸ ਕੈਂਪ ਵਿਚ ਸ਼ਿਰਕਤ ਕਰਨ ਪਹੁੰਚੇ, ਉਥੇ ਹੀ ਰਾਜਨੀਤਕ ਗਲਿਆਰਿਆਂ ਤੋਂ ਕਾਂਗਰਸ ਅਤੇ ਅਕਾਲੀ ਦਲ ਦੇ ਨੇਤਾ ਵੀ ਪਹੁੰਚੇ ਅਤੇ ਉਨ੍ਹਾਂ ਨੇ 'ਪੰਜਾਬ ਕੇਸਰੀ ਗਰੁੱਪ' ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।


cherry

Content Editor

Related News