ਪਟਿਆਲਾ ’ਚ ਮੇਲੇ ਦੌਰਾਨ ਟੁੱਟਿਆ ਚੱਲਦਾ ਝੂਲਾ, ਪੈ ਗਿਆ ਚੀਕ-ਚਿਹਾੜਾ (ਵੀਡੀਓ)
Wednesday, Apr 03, 2024 - 11:10 AM (IST)

ਪਟਿਆਲਾ (ਬਲਜਿੰਦਰ)- ਆਤਮਾ ਰਾਮ ਕੁਮਾਰ ਸਭਾ ਗਰਾਉਂਡ ’ਚ ਲੱਗੇ ਮੇਲੇ ਵਿਚ ਝੂਲਾ ਟੁੱਟਣ ਨਾਲ ਭਾਜੜਾਂ ਪੈ ਗਈਆਂ। ਇਸ ਦੌਰਾਨ 2 ਔਰਤਾਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਹਿਲਾ ਕੌਂਸਲਰ 'ਤੇ ਤੜਕਸਾਰ ਹੋਇਆ ਹਮਲਾ, ਮੰਦਰ ਤੋਂ ਪਰਤਦੀ ਨੂੰ ਪੈ ਗਏ ਲੁਟੇਰੇ
ਜਾਣਕਾਰੀ ਅਨੁਸਾਰ ਪਟਿਆਲਾ ਦੇ ਆਤਮਾ ਰਾਮ ਕੁਮਾਰ ਸਭਾ ਗਰਾਉਂਡ ’ਚ ਮੇਲਾ ਦੌਰਾਨ ਮੰਨੋਰੰਜਨ ਲਈ ਝੂਲਾ ਲੱਗਿਆ ਹੋਇਆ ਹੈ। ਅੱਜ ਜਦੋਂ ਲੋਕ ਝੂਟੇ ਲੈਣ ਲੱਗੇ ਤਾਂ ਅਚਾਨਕ ਝੂਲਾ ਟੁੱਟ ਗਿਆ। ਉਸ ’ਚ ਸਵਾਰ ਲੋਕਾਂ ਵਿਚੋਂ 2 ਮਹਿਲਾਵਾਂ ਜ਼ਖਮੀ ਹੋ ਗਈਆਂ। ਇਨ੍ਹਾਂ ਦੀ ਉਮਰ 35 ਤੋਂ 40 ਸਾਲ ਦੱਸੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8