ਬਾਹਰਲੇ ਰਾਜਾਂ ਤੋਂ ਆਏ ਝੋਨੇ ਦੇ ਟਰੱਕ ਛੱਡਣ ਨੂੰ ਲੈ ਕੇ ਦੋ ਧਿਰਾਂ ਵਲੋਂ ਲਾਏ ਇਕ ਦੂਜੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼

10/28/2020 5:58:47 PM

ਮਲੋਟ (ਜੁਨੇਜਾ): ਖੇਤੀ ਬਿੱਲਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਆਗੂਆਂ ਅਤੇ  ਯੂਨੀਅਨ ਆਗੂਆਂ ਵਲੋਂ ਇਕ ਦੂਜੇ ਖ਼ਿਲਾਫ਼ ਇਲਜਾਮ ਬਾਜੀਆਂ ਕਰਨ ਨਾਲ ਜਿੱਥੇ ਸਧਾਰਨ ਲੋਕ ਦੇ ਮਨਾਂ 'ਚ ਭਰਮ ਪੈਦਾ ਹੋਣੇ ਸ਼ੁਰੂ ਹੋ ਰਹੇ ਹਨ ਉੱਥੇ ਇਸ ਕਾਰਨ ਸੰਘਰਸ਼ ਨੂੰ ਢਾਹ ਲੱਗ ਸਕਦੀ ਹੈ। ਅਜਿਹੀ ਸਥਿਤੀ ਉਸ ਵੇਲੇ ਵੇਖਣ ਨੂੰ ਸ੍ਰੀ ਮੁਕਤਸਰ ਵਿਖੇ ਵੇਖਣ ਨੂੰ ਮਿਲੀ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਬਾਹਰਲੇ ਰਾਜਾਂ ਤੋਂ ਆਏ ਝੋਨੇ ਦੇ ਟਰੱਕਾਂ ਨੂੰ ਫੜਨ ਛੱਡਣ ਨੂੰ ਲੈ ਕੇ ਅਗਵਾਈ ਕਰ ਰਹੇ ਆਗੂਆਂ ਨੇ ਇਕ ਦੂਜੇ ਉਪਰ ਪੈਸੇ ਲੈਕੇ ਟਰੱਕ ਛੱਡਣ ਦਾ ਦੋਸ਼ ਲਾਇਆ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨਿਰਮਲ ਸਿੰਘ ਜੱਸੇਆਣਾ ਵਲੋਂ ਕਿਸਾਨ ਆਗੂ  ਭੁਪਿੰਦਰ ਸਿੰਘ ਰਾਮ ਨਗਰ ਵਿਰੁੱਧ ਲਾਏ ਦੋਸ਼ਾਂ ਤੋਂ ਬਾਅਦ ਜਵਾਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਭੁਪਿੰਦਰ ਸਿੰਘ ਰਾਮਨਗਰ ਪ੍ਰਧਾਨ ਦਿਹਾਤੀ ਕਾਂਗਰਸ ਮਲੋਟ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸੰਧੂ, ਜ਼ਿਲ੍ਹਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਅਸਪਾਲ, ਸੋਹਨ ਸਿੰਘ ਝੋਰੜ ਅਤੇ ਜੁਗਰਾਜ ਸਿੰਘ ਕਬਰਵਾਲਾ  ਉਹ ਸਿਆਸੀ ਪਾਰਟੀਬਾਜੀ ਤੋਂ ਵੱਖ ਹੋਕੇ ਕਿਸਾਨ ਸੰਘਰਸ਼ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ ਪਰ ਨਿਰਮਲ ਸਿੰਘ ਜਿਹੜਾ ਸ਼ੈਲਰ ਮਾਲਕਾਂ ਦੇ ਏਜੰਟ ਵਜੋਂ ਕੰਮ ਕਰਦਾ ਹੈ ਵੱੱਲੋਂ ਆਪਣੇ ਪੈਰਾਂ ਹੇਠੋਂ ਜਮੀਨ ਖਿਸਕਦੀ ਵੇਖ ਕਿ ਪਹਿਲਾਂ ਲੱਖੋਵਾਲ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਉਪਰ ਨਿਰਮੂਲ ਦੋਸ਼ ਲਾਏ ਅਤੇ ਬਾਅਦ ਵਿਚ ਭੁਪਿੰਦਰ ਸਿੰਘ ਸਰਪੰਚ ਰਾਮਨਗਰ  ਉਪਰ ਟਰੱਕ ਛੱਡਣ ਦੇ ਦੋਸ਼ ਲਾਏ ਜਦ ਕਿ ਜਿਹੜੇ ਟਰੱਕ ਕਿਸਾਨ ਪੰਚਾਇਤ ਨੇ 12 ਦਿਨ ਬਾਅਦ ਛੱਡੇ ਸੀ ਉਹ ਨਿਰਮਲ ਸਿੰਘ ਪਹਿਲੇ ਦਿਨ ਛਡਾਉਣਾ ਚਾਹੁੰਦਾ ਸੀ।

PunjabKesari

ਉਹਨਾਂ ਨਿਰਮਲ ਸਿੰਘ ਉਪਰ ਧੋਖਾਧੜੀ ਦੇ ਮਾਮਲੇ ਦਰਜ ਹੋਣ ਦਾ ਵੀ ਦੋਸ਼ ਲਾਇਆ। ਉਧਰ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨਿਰਮਲ ਸਿੰਘ ਜੱਸੇਆਣਾ ਨੇ ਕਿਹਾ ਉਕਤ ਆਗੂ ਸਿਆਸੀ ਪਾਰਟੀਆਂ ਦੇ ਹਨ ਜੋ ਕਿਸਾਨ ਸੰਘਰਸ਼ ਨੂੰ ਤਾਰੋਪੀਡ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜਥੇਬੰਦੀ ਦਾ ਫੈਸਲਾ ਹੈ ਕਿ ਹਰ ਟਰੱਕ ਐਫ ਆਈ ਆਰ ਦਰਜ ਕਰਾਉਣ ਤੋਂ ਬਾਅਦ ਛੱਡਣੇ ਹਨ ਪਰ ਭੁਪਿੰਦਰ ਸਿੰਘ ਨੇ ਇਸ ਖੇਤਰ ਵਿਚ ਕਿਸਾਨ ਸੰਘਰਸ਼ ਨੂੰ ਹਾਈ ਜੈਕ ਕੀਤਾ ਹੈ ਅਤੇ ਟਰੱਕ ਛੱਡਣ ਲਈ ਗਊਸ਼ਾਲਾ ਦੀ ਪਰਚੀ ਕੱਟੀ ਹੈ। ਨਿਰਮਲ ਸਿੰਘ ਉਪਰ ਵੜਿੰਗ ਟੋਲ ਤੇ ਨਾ ਜਾਣ ਬਾਰੇ ਉਸਨੇ ਕਿਹਾ ਕਿ ਵੜਿੰਗ ਦੀ ਇਕਾਈ ਬਾਗੀ ਹੋ ਗਈ ਹੈ । ਉਸਨੇ ਆਪਣੇ  ਵਿਰੁੱਧ ਦਰਜ ਕੇਸਾਂ ਨੂੰ ਸਿਆਸੀ ਰੰਜਿਸ਼ ਦਾ ਨਤੀਜਾ ਦੱਸਿਆ ਅਤੇ ਆਪਣੇ ਉਪਰ ਪੈਸੇ ਲੈਣ ਦੇ ਦੋਸ਼ਾਂ ਨੂੰ ਗਲਤ ਦੱਸਿਆ  ਅਤੇ ਕਿਹਾ ਕਿ ਜਥੇਬੰਦੀ ਦ ਸੰਵਿਧਾਨ ਅਨੁਸਾਰ ਫੰਡ ਇਕੱਠਾ ਕੀਤਾ ਜਾਂਦਾ ਹੈ। ਉਹਨਾਂ ਨਾਲ ਉਦੇ ਸਿੰਘ ਘੁੜਿਆਨਾ ਤੋਂ ਇਲਾਵਾ ਲੱਖਾ ਸ਼ਰਮਾ ਨੇ ਕਿਹਾ ਕਿ ਕੋਈ ਵਿਅਕਤੀ ਨਿਰਮਲ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਦਾ ਸਬੂਤ ਲਿਆਏ ਤਾਂ ਉਹ ਖੁਦ ਉਸ ਵਿਰੁੱਧ ਕਾਰਵਾਈ ਕਰਾਉਣਗੇ। ਕੁੱਲ ਮਿਲਾ ਕਿ ਦੋਨੇ ਧਿਰਾਂ ਦੀ ਇਲਜਾਮਬਾਜ਼ੀ ਕਿਤੇ ਕਿਸਾਨੀ ਸੰਘਰਸ਼ ਨੂੰ ਢਾਹ ਨਾ ਲਾਏ ਇਸ ਲਈ ਸੁਚੇਤ ਰਹਿਣ ਦੀ ਲੋੜ ਹੈ ਅਤੇ ਸੰਘਰਸ਼ ਵਿਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਜਨਤਕ ਕਰਨ ਦੀ ਲੋੜ ਹੈ।


Shyna

Content Editor

Related News