4 ਕਿਲੋ ਅਫੀਮ ਤੇ 252 ਕਿਲੋ ਭੁੱਕੀ ਸਮੇਤ ਦੋ ਨੌਜਵਾਨ ਕਾਬੂ

Saturday, May 23, 2020 - 01:58 AM (IST)

4 ਕਿਲੋ ਅਫੀਮ ਤੇ 252 ਕਿਲੋ ਭੁੱਕੀ ਸਮੇਤ ਦੋ ਨੌਜਵਾਨ ਕਾਬੂ

ਸੰਗਰੂਰ,(ਸਿੰਗਲਾ) : ਸ਼ਹਿਰ 'ਚ ਅੱਜ ਪੁਲਸ ਵਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 2 ਨੌਜਵਾਨਾਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਹਰਿੰਦਰ ਸਿੰਘ ਪੀਪੀਐਸ, ਐਸ. ਪੀ (ਡੀ) ਸੰਗਰੂਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਡਾ. ਸੰਦੀਪ ਗਰਗ ਆਈ.ਪੀ.ਐਸ, ਐਸ. ਐਸ.ਪੀ ਸੰਗਰੂਰ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਮੋਹਿਤ ਅਗਰਵਾਲ ਪੀ.ਪੀ.ਐਸ, ਡੀ.ਐਸ.ਪੀ (ਡੀ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ। ਇਸ ਦੌਰਾਨ ਮੁਖਬਰੀ ਦੇ ਅਧਾਰ 'ਤੇ ਐਸ.ਆਈ ਮੇਜਰ ਸਿੰਘ ਅਤੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਰਿੰਕੂ ਸਿੰਘ ਉਰਫ ਰਿੰਕੂ ਪੁੱਤਰ ਜੀਤ ਸਿੰਘ ਵਾਸੀ ਦਾਲੋਵਾਲ ਪੱਤੀ, ਬਡਰੁੱਖਾਂ ਹਾਲ ਵਾਸੀ ਰਹਿਬਰੀ ਗੇਟ, ਬਾਬਰਾ ਮੁੱਹਲਾ ਰੋਹਤਕ ਅਤੇ ਹਰਭੇਜ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸਹਿਜਾਦਾ ਥਾਣਾ ਕੱਥੂਨੰਗਲ ਜ਼ਿਲਾ ਅੰਮ੍ਰਿਤਸਰ ਨੂੰ 4 ਕਿਲੋਗ੍ਰਾਮ ਅਫੀਮ ਅਤੇ 252 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਟਰੱਕ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 81 ਅੰਡਰ ਸੈਕਸ਼ਨ 15, 18/61/85 ਐਨ.ਡੀ/ਪੀ. ਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


 


author

Deepak Kumar

Content Editor

Related News