ਖਰੜ ਸਿਟੀ ਪੁਲਸ ਵੱਲੋਂ 1 ਕਿਲੋ 200 ਗ੍ਰਾਮ ਅਫ਼ੀਮ ਸਣੇ ਇਕ ਵਿਅਕਤੀ ਗ੍ਰਿਫ਼ਤਾਰ

Saturday, Aug 10, 2024 - 04:07 PM (IST)

ਖਰੜ ਸਿਟੀ ਪੁਲਸ ਵੱਲੋਂ 1 ਕਿਲੋ 200 ਗ੍ਰਾਮ ਅਫ਼ੀਮ ਸਣੇ ਇਕ ਵਿਅਕਤੀ ਗ੍ਰਿਫ਼ਤਾਰ

ਖਰੜ- ਖਰੜ ਸਿਟੀ ਪੁਲਸ ਨੇ 1 ਕਿਲੋ 200 ਗ੍ਰਾਮ ਅਫ਼ੀਮ ਦੀ ਬਰਾਮਦਗੀ ਉਪਰੰਤ ਮੁਲਜਮ ਰਾਮਰਤਨ ਵਾਸੀ ਜ਼ਿਲ੍ਹਾ ਬਦਾਯੂ ਉਤਰ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਵਿਰੁੱਧ ਐੱਨ. ਡੀ. ਪੀ. ਐੱਸ. ਕਾਨੂੰਨ ਅਧੀਨ ਕੇਸ ਦਰਜ ਕੀਤਾ ਹੈ। ਇਸ ਸਬੰਧੀ ਖਰੜ ਸਿਟੀ ਦੇ ਐੱਸ. ਐੱਚ. ਓ. ਪੀ. ਐੱਸ. ਗਰੇਵਾਲ ਨੇ ਦੱਸਿਆ ਕਿ ਏ. ਐੱਸ. ਆਈ. ਰਜਿੰਦਰ ਸਿੰਘ ਆਪਣੀ ਪੁਲੀਸ ਪਾਰਟੀ ਸਮੇਤ ਨਿੱਝਰ ਚੌਂਕ ਸੰਨੀ ਇਨਕਲੇਵ ਕੋਲ ਨਾਕਾ ਲਗਾਇਆ ਹੋਇਆ ਸੀ ਅਤੇ ਇਹ ਵਿਅਕਤੀ ਪੈਦਲ ਆਉਂਦਾ ਵਿਖਾਈ ਦਿੱਤਾ। ਵਿਅਕਤੀ ਪੁਲਸ ਪਾਰਟੀ ਨੂੰ ਵੇਖ ਕੇ ਉਥੋਂ ਭੱਜਣ ਲੱਗਾ ਤਾਂ ਸੱਕ ਦੀ ਨਿਗਾਂ ਤੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 1 ਕਿਲੋ 200 ਗ੍ਰਾਮ ਅਫ਼ੀਮ ਬਰਾਮਦ ਹੋਈ। ਬਰਾਮਦਗੀ ਉਪਰੰਤ ਮੁਲਜਮ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲਿਆ ਅਤੇ ਉਸ ਨੂੰ ਦੋ ਦਿਨ ਦੀ ਪੁਲਸ ਰਿਮਾਂਡ ਵਿਚ ਭੇਜ ਦਿੱਤਾ।

ਇਹ ਵੀ ਪੜ੍ਹੋ- ਅਹਿਮ ਖ਼ਬਰ: ਸ਼ਾਨ-ਏ-ਪੰਜਾਬ ਸਣੇ 26 ਟਰੇਨਾਂ ਰੱਦ ਤੇ 25 ਡਾਇਵਰਟ, ਰੱਖੜੀ ਮੌਕੇ ਚੱਲਣਗੀਆਂ ਇਹ ਸਪੈਸ਼ਲ ਟਰੇਨਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News