ਐਨ.ਆਰ.ਆਈ. ਤਰਨਜੀਤ ਸਿੰਘ ਚੱਠਾ ਨੇ ਦਿੱਲੀ ਵਿਖੇ ਆਉਣ ਜਾਣ ਲਈ ਬਣਵਾਈ 2 ਲੱਖ ਦੀ ਗੱਡੀ

Sunday, May 16, 2021 - 02:45 PM (IST)

ਸੁਨਾਮ ਊਧਮ ਸਿੰਘ ਵਾਲਾ ( ਬਾਂਸਲ ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਜੋ ਦਿੱਲੀ ਵਿਖੇ ਪੱਕਾ ਧਰਨਾ ਲਗਾਤਾਰ ਜਾਰੀ ਚੱਲ ਰਿਹਾ ਹੈ।ਕਣਕ ਦਾ ਸਿਜਣ ਖ਼ਤਮ ਹੋਣ ਕਾਰਨ ਦਿੱਲੀ ਵਿਖੇ ਦਿਨੋਂ ਦਿਨ ਕਿਸਾਨਾਂ, ਮਜਦੂਰਾਂ ਦਾ ਇਕੱਠ ਵੱਧਦਾ ਜਾ ਰਿਹਾ ਹੈ, ਉਥੇ ਹੀ ਦਿੱਲੀ ਵਿਖੇ ਜਾਣ ਲਈ ਕਿਤੇ ਨਾ ਕਿਤੇ ਵਹਿਕਲ ਦੀ ਮੁਸ਼ਕਲ ਆਉਂਦੀ ਹੈ, ਉਸ ਨੂੰ ਦੇਖਦੇ ਹੋਏ ਕੁਝ ਐਨ.ਆਰ.ਆਈ. ਵੀਰ ਅੱਗੇ ਆ ਰਹੇ ਹਨ।

PunjabKesari

ਸਮਾਜ ਸੇਵਕ ਸਿਕੰਦਰ ਸਿੰਘ ਔਲਖ ਨੇ ਪਤੱਰਕਾਰ ਨਾਲ ਗੱਲ ਬਾਤ ਕਰਦਿਆ ਦੱਸਿਆ ਪਿੰਡ ਮਾਡਲ ਟਾਊਨ ਨੰ.1 ਦੇ ਵੀਰ ਤਰਨਜੀਤ ਸਿੰਘ ਚੱਠਾ ਜੋ ਕਿ ਅਮਰੀਕਾ ਨਿਊਯਾਰਕ ਵਿੱਚ ਰਹਿੰਦੇ ਹਨ ਉਨ੍ਹਾਂ ਨੇ 2 ਲੱਖ ਦੀ ਰਾਸ਼ੀ ਦੇ ਕੇ ਇਕ ਗੱਡੀ ਬਣਵਾਈ ਤਾਂ ਜੋ ਕੇ ਪਿੰਡ ਵਾਸੀਆਂ ਨੂੰ ਦਿੱਲੀ ਆਉਣ ਜਾਣ ਲਈ ਕੋਈ ਵੀ ਦਿੱਕਤ ਨਾ ਆਵੇ। ਪਿੰਡ ਇਕਾਈ ਦੇ ਪ੍ਰਧਾਨ ਮੇਲਾ ਸਿੰਘ, ਯੂਨੀਅਨ ਮੈਂਬਰ ਸੁਖਚੈਨ ਸਿੰਘ ਜੰਮੂ, ਮਾਲਵਿੰਦਰ ਸਿੰਘ ਮਾਲੀ,  ਨਵੀ ਸਿੰਘ , ਗੱਗੀ ਸਿੰਘ ਅਤੇ ਸਮੂਹ ਪਿੰਡ ਵਾਸੀਆ ਨੇ ਤਰਨਜੀਤ ਸਿੰਘ ਚੱਠੇ ਦਾ ਬਹੁਤ ਧੰਨਵਾਦ ਕੀਤਾ।


Shyna

Content Editor

Related News