ਗੁੱਟਬਾਜ਼ੀ ਹਾਵੀ, ਢਾਈ ਘੰਟੇ ਚੱਲੀ ਮੀਟਿੰਗ ਨਹੀਂ ਤੈਅ ਹੋਏ ਉਮੀਦਵਾਰ

01/14/2019 7:34:03 AM

ਚੰਡੀਗਡ਼, (ਰਾਜਿੰਦਰ)- ਭਾਰਤੀ ਜਨਤਾ ਪਾਰਟੀ ’ਚ ਇਸ ਸਮੇਂ ਗੁੱਟਬਾਜ਼ੀ ਇਸ  ਹੱਦ ਤਕ ਹਾਵੀ ਹੈ ਕਿ ਪਾਰਟੀ ਇੰਚਾਰਜ ਪ੍ਰਭਾਤ ਝਾ ਐਤਵਾਰ ਨੂੰ ਵੀ ਬੀ. ਜੇ. ਪੀ. ਵਲੋਂ ਮੇਅਰ, ਸੀਨੀਅਰ ਡਿਪਟੀ ਅਤੇ ਡਿਪਟੀ ਮੇਅਰ ਦੇ  ਅਹੁਦੇ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕਰ ਸਕੇ। ਝਾ ਐਤਵਾਰ ਨੂੰ ਉਮੀਦਵਾਰਾਂ ਦਾ ਐਲਾਨ ਕਰਨ ਲਈ ਸ਼ਹਿਰ ’ਚ ਸਨ  ਪਰ ਗੁੱਟਬਾਜ਼ੀ  ਕਾਰਨ ਸਹਿਮਤੀ ਨਹੀਂ ਬਣੀ। ਮੇਅਰ ਦੀ ਚੋਣ 18 ਜਨਵਰੀ ਨੂੰ ਹੋਣੀ ਹੈ ਤੇ ਹੁਣ ਹਾਈਕਮਾਨ ਨਾਲ ਚਰਚਾ ਕਰਕੇ ਬੀ. ਜੇ. ਪੀ. ਸੋਮਵਾਰ ਨੂੰ ਨਾਵਾਂ ਦਾ ਐਲਾਨ ਕਰੇਗੀ।     ਜਾਣਕਾਰੀ ਅਨੁਸਾਰ ਚੰਡੀਗਡ਼੍ਹ ’ਚ ਸੀਨੀਅਰ  ਅਾਗੂਅਾਂ ਤੇ ਸਾਰੇ ਕੌਂਸਲਰਾਂ ਦੀ ਰਾਏ ਜਾਣਨ ਤੋਂ ਬਾਅਦ ਹੁਣ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਤੇ ਕੌਮੀ ਸੰਗਠਨ ਦੇ  ਜਨਰਲ ਸਕੱਤਰ ਨਾਲ ਚਰਚਾ ਕਰਨਗੇ, ਜਿਸ ਤੋਂ ਬਾਅਦ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। 
 ਇਕ ਗੁੱਟ ਭਰਤ-ਕਾਲੀਆ ਤੇ ਦੂਜਾ ਸਤੀਸ਼-ਫਰਮੀਲਾ ਦੇ ਸਮਰਥਨ ’ਚ  
 ਸੂਤਰਾਂ ਅਨੁਸਾਰ ਇੰਚਾਰਜ ਦੀ ਢਾਈ ਘੰਟੇ  ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ, ਸੰਸਦ  ਮੈਂਬਰ ਕਿਰਨ ਖੇਰ ਤੇ ਹੋਰ ਕੌਂਸਲਰਾਂ ਨਾਲ ਵਨ ਟੂ ਵਨ ਮੀਟਿੰਗ ਚੱਲੀ। ਮੀਟਿੰਗ ’ਚ ਜਿੱਥੇ ਇਕ ਗੁੱਟ ਨੇ ਭਰਤ ਕੁਮਾਰ ਤੇ ਰਾਜੇਸ਼ ਕਾਲੀਆ ਦਾ ਨਾਂ ਸੁਝਾਇਆ, ਉਥੇ ਹੀ  ਦੂਜੇ ਗੁੱਟ ਨੇ ਸਤੀਸ਼ ਕੈਂਥ ਅਤੇ ਫਰਮੀਲਾ ਦੇ ਨਾਂ ’ਤੇ ਵੀ  ਸਮਰਥਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੁਝ ਕੌਂਸਲਰਾਂ ਨੇ ਕੌਂਸਲਰ ਰਾਜੇਸ਼ ਕਾਲੀਆ ਖਿਲਾਫ ਸ਼ਿਕਾਇਤ ਵੀ ਦਿੱਤੀ ਹੈ ਤੇ ਆਪਣਾ ਇਤਰਾਜ਼ ਦਰਜ ਕਰਵਾਇਆ ਹੈ। ਦੱਸਣਯੋਗ ਹੈ ਕਿ ਕਾਲੀਆ ਭਾਜਪਾ ਵਲੋਂ ਮੇਅਰ  ਅਹੁਦੇ ਦੀ ਉਮੀਦਵਾਰੀ ’ਚ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ। ਮੀਟਿੰਗ ਸੈਕਟਰ-33 ਭਾਜਪਾ ਦਫ਼ਤਰ ਕਮਲਮ ’ਚ ਹੋਈ। ਇਸ ਵਾਰ ਮੇਅਰ ਦੀ ਸੀਟ ਐੱਸ. ਸੀ. ਕੈਟਾਗਰੀ ਦੇ ਉਮੀਦਵਾਰ ਲਈ ਰਿਜ਼ਰਵ ਹੈ। ਭਾਜਪਾ ਵਲੋਂ ਮੁੱਖ ਰੂਪ ਤੋਂ ਰਾਜੇਸ਼ ਕਾਲੀਆ, ਭਰਤ ਕੁਮਾਰ, ਸਤੀਸ਼ ਕੈਂਥ ਅਤੇ ਫਰਮੀਲਾ ਦੇ ਨਾਂ ਹਨ। ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਤੇ ਸੰਸਦ ਮੈਂਬਰ ਕਿਰਨ ਖੇਰ ਦੋਵਾਂ ਦੀ ਨਜ਼ਰ ਇਸ ਸਬੰਧੀ ਲੋਕ ਸਭਾ ਚੋਣ ਦੀ ਟਿਕਟ ’ਤੇ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਗੁੱਟ ਵਲੋਂ ਹੀ ਉਮੀਦਵਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।       
ਸਾਰੇ ਕੌਂਸਲਰਾਂ ਦੀ ਰਾਏ ਲੈ ਲਈ ਗਈ ਹੈ। ਹਾਈਕਮਾਨ ਨਾਲ ਚਰਚਾ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਕਰ ਦੇਵਾਂਗੇ।   -ਪ੍ਰਭਾਤ ਝਾ, ਭਾਜਪਾ ਇੰਚਾਰਜ, ਚੰਡੀਗਡ਼੍ਹ।
ਸਾਰੇ ਫੈਸਲੇ ਹਾਈਕਮਾਨ ਹੀ ਲੈਂਦੀ ਹੈ, ਇਸ ਲਈ ਛੇਤੀ ਹੀ ਹਾਈਕਮਾਨ ਤੈਅ ਕਰਕੇ ਉਮੀਦਵਾਰਾਂ ਦੇ ਨਾਂ ਭੇਜ ਦੇਵੇਗੀ।       -ਕਿਰਨ ਖੇਰ, ਸੰਸਦ  ਮੈਂਬਰ ਚੰਡੀਗਡ਼੍ਹ। 
   ਸੋਮਵਾਰ ਸਵੇਰੇ ਫਿਰ ਸਾਰੇ ਕੌਂਸਲਰਾਂ ਦੀ ਮੀਟਿੰਗ ਬੁਲਾਈ ਗਈ ਹੈ, ਜਿਸ ’ਚ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ। 
 -ਸੰਜੇ ਟੰਡਨ, ਪ੍ਰਦੇਸ਼ ਪ੍ਰਧਾਨ, ਚੰਡੀਗਡ਼੍ਹ।


Related News