ਨਿਜ਼ਾਮੂਦੀਨ ਮਰਕਜ਼ ਤੋਂ ਆਏ ਵਿਅਕਤੀਆਂ ਦੇ ਸੈਂਪਲ ਲੈਬਾਰਟਰੀ ਭੇਜੇ

04/02/2020 4:51:02 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਦਿੱਲੀ ਦੀ ਨਿਜ਼ਾਮੂਦੀਨ ਮਰਕਜ਼ ਤੋਂ ਆਏ ਜ਼ਿਲਾ ਬਰਨਾਲਾ ਦੇ 2 ਵਿਅਕਤੀ ਵੀ ਸਾਹਮਣੇ ਆਏ ਹਨ। ਉਨ੍ਹਾਂ ਨੂੰ ਵੀ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦਾ ਕੋਰੋਨਾ ਟੈਸਟ ਕਰਨ ਲਈ ਸੈਂਪਲ ਲੈਬਾਰਟਰੀ 'ਚ ਭੇਜ ਦਿੱਤੇ ਹਨ। ਇਕ ਹੋਰ ਸ਼ੱਕੀ ਮਹਿਲਾ ਮਰੀਜ਼ ਦਾ ਸੈਂਪਲ ਵੀ ਕੋਰੋਨਾ ਟੈਸਟ ਲਈ ਲੈਬਾਰਟਰੀ 'ਚ ਭੇਜਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ 2 ਹਫ਼ਤੇ ਪਹਿਲਾਂ ਨਿਜ਼ਾਮੂਦੀਨ ਮਰਕਜ਼ 'ਚ ਮਹਿਲ ਕਲਾਂ ਏਰੀਏ ਦੇ 2 ਵਿਅਕਤੀ ਜਾ ਕੇ ਆਏ ਸਨ। ਇਕ ਹੋਰ ਚੰਡੀਗੜ੍ਹ ਦੀ ਮਹਿਲਾ ਮਰੀਜ਼ ਵੀ ਸਾਹਮਣੇ ਆਈ ਹੈ।


Shyna

Content Editor

Related News