ਗਲਤ ਇਸ਼ਾਰੇ ਕਰਨ ’ਤੇ ਲੜਕੀ ਨੇ ਕੀਤਾ ਵਿਰੋਧ ਤਾਂ ਗੁਆਂਢੀਆਂ ਨੇ ਮਾਂ-ਧੀ ਨੂੰ ਸੜਕ ’ਤੇ ਕੁੱਟਿਆ
09/23/2023 2:20:34 AM

ਲੁਧਿਆਣਾ (ਬੇਰੀ) : ਸੰਜੇ ਗਾਂਧੀ ਕਾਲੋਨੀ ’ਚ ਗੁਆਂਢੀਆਂ ਨੇ ਮਾਂ-ਧੀ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਸ ਸਬੰਧੀ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਹਿੰਦੂ ਨੇਤਾ ਅਮਿਤ ਸ਼ਰਮਾ ਦੀਆਂ ਗੱਡੀਆਂ ’ਤੇ ਹਮਲਾ, ਕਾਲੀ ਮਾਤਾ ਮੰਦਰ ਦੇ ਬਾਹਰ ਵਾਪਰੀ ਘਟਨਾ
ਪੀੜਤ ਲੜਕੀ ਦਾ ਦੋਸ਼ ਹੈ ਕਿ ਉਸ ਦੇ ਗੁਆਂਢੀ ਅਕਸਰ ਉਸ ਨੂੰ ਦੇਖ ਕੇ ਗਲਤ ਇਸ਼ਾਰੇ ਕਰਦੇ ਹਨ। ਪਹਿਲਾਂ ਵੀ ਮੁਲਜ਼ਮ ਪੰਚਾਇਤ ’ਚ ਮੁਆਫ਼ੀ ਮੰਗ ਚੁੱਕੇ ਹਨ। ਦੇਰ ਰਾਤ ਫਿਰ ਮੁਲਜ਼ਮਾਂ ਨੇ ਗਲਤ ਇਸ਼ਾਰਾ ਕੀਤਾ ਤਾਂ ਉਸ ਨੇ ਵਿਰੋਧ ਜਤਾਇਆ ਸੀ। ਇਸ ਤੋਂ ਬਾਅਦ ਉੁਸ ਦੀ ਮਾਂ ਵੀ ਬਾਹਰ ਆ ਗਈ ਤਾਂ ਮੁਲਜ਼ਮਾਂ ਨੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਦਿਆਂ ਕੁੱਟਮਾਰ ਕੀਤੀ। ਲੋਕਾਂ ਨੇ ਆ ਕੇ ਉਨ੍ਹਾਂ ਨੂੰ ਬਚਾਇਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8