ਨਾਇਬ ਤਹਿਸੀਲਦਾਰ ਨੇ ਸਮੁੱਚੀ ''ਮੁੱਦਕੀ'' ਦੇ ਮਾਈਕਰੋ ਕੰਟੇਂਨਮੈਂਟ ਜ਼ੋਨ ਦਾ ਲਿਆ ਜਾਇਜ਼ਾ

Saturday, Aug 22, 2020 - 06:10 PM (IST)

ਨਾਇਬ ਤਹਿਸੀਲਦਾਰ ਨੇ ਸਮੁੱਚੀ ''ਮੁੱਦਕੀ'' ਦੇ ਮਾਈਕਰੋ ਕੰਟੇਂਨਮੈਂਟ ਜ਼ੋਨ ਦਾ ਲਿਆ ਜਾਇਜ਼ਾ

ਮੁੱਦਕੀ(ਰੰਮੀ ਗਿੱਲ) – ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀ ਗੁਰਪਾਲ ਸਿੰਘ ਚਾਹਲ ਦੀਆਂ ਵਿਸ਼ੇਸ਼ ਹਦਾਇਤਾਂ ਮੁਤਾਬਕ ਮੁੱਦਕੀ ਦਾ ਵਾਰਡ ਨੰਬਰ 13 (ਨਵੀਂ ਵਾਰਡਬੰਦੀ ਅਨੁਸਾਰ ਵਾਰਡ ਨੰਬਰ 11 ) ਮਾਈਕਰੋ ਕੰਟੇਂਨਮੈਂਟ ਜ਼ੋਨ ਵਿਚ ਆ ਚੁੱਕਾ ਹੈ। ਜਿਸ ਕਾਰਨ ਮਾਣਯੋਗ ਡੀ.ਸੀ. ਫ਼ਿਰੋਜ਼ਪੁਰ ਦੇ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਤਹਿਤ ਸਮੁੱਚੀ ਮੁੱਦਕੀ ਅਤੇ ਮਾਈਕਰੋ ਕੰਨਟੇਂਮੈਂਟ ਜ਼ੋਨ ਦਾ ਜਾਇਜ਼ਾ ਲੈਣ ਲਈ ਸਬ-ਤਹਿਸੀਲ ਤਲਵੰਡੀ ਭਾਈ ਦੇ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਉਚੇਚੇ ਤੌਰ 'ਤੇ ਮੁੱਦਕੀ ਪੁੱਜੇ। ਇਸ ਸਮੇਂ ਉਨ੍ਹਾਂ ਦੇ ਨਾਲ ਪੁਲਸ ਥਾਣਾ ਘੱਲ ਖੁਰਦ ਦੇ ਮੁੱਖ ਅਫਸਰ ਮੈਡਮ ਰਾਜਵੰਤ ਕੌਰ ਅਤੇ ਪੁਲਸ ਚੌਂਕੀ ਮੁੱਦਕੀ ਦੇ ਇੰਚਾਰਜ ਏ.ਐੱਸ.ਆਈ. ਬਲਜਿੰਦਰ ਸਿੰਘ ਆਦਿ ਟੀਮ ਹਾਜ਼ਰ ਸੀ।

PunjabKesari

ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਅਤੇ ਥਾਣਾ ਮੁਖੀ ਰਾਜਵੰਤ ਕੌਰ ਨੇ ਵਾਰਡ ਨੰਬਰ 13 ਅਤੇ ਵਾਰਡ ਨੰਬਰ 4 ਦਾ ਵਿਸ਼ੇਸ਼ ਜਾਇਜ਼ਾ ਲਿਆ ਅਤੇ ਕੋਰੋਨਾ ਮਹਾਮਾਰੀ ਦੀ ਮਾਰ ਵਿਚ ਆ ਚੁੱਕੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਇਕਾਂਤਵਾਸ ਦੌਰਾਨ ਘਰ ਰਹਿਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਸਾਬਕਾ ਐੱਮ. ਸੀ. ਰਾਜਿੰਦਰ ਕੁਮਾਰ ਲੱਕੀ ਮਨਚੰਦਾ, ਸੁਰਿੰਦਰ ਸਿੰਘ, ਏ.ਐੱਸ.ਆਈ. ਦਰਸ਼ਨ ਸਿੰਘ, ਹਰਭਜਨ ਸਿੰਘ ਆਦਿ ਅਧਿਕਾਰੀ ਤੇ ਪੁਲਸ ਕਰਮਚਾਰੀ ਹਾਜਰ ਸਨ। ਇਥੇ ਜਿਕਰਯੋਗ ਹੈ ਕਿ ਮੁੱਦਕੀ ਵਿਖੇ 21 ਦੇ ਕਰੀਬ ਕੋਰੋਨਾ ਪਾਜ਼ੇਟਿਵ ਮਰੀਜ਼ ਆ ਚੁੱਕੇ ਹਨ।


author

Harinder Kaur

Content Editor

Related News