ਹਾਈਵੋਲਟੇਜ ਟਾਵਰ ''ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਲਾਈਨਮੈਨਾਂ ਨੂੰ ਮਿਲੇ ਸੰਸਦ ਮੈਂਬਰ ਪਰਨੀਤ ਕੌਰ
Thursday, Sep 29, 2022 - 06:21 PM (IST)

ਪਟਿਆਲਾ (ਕੰਬੋਜ) : ਪਟਿਆਲਾ ਜ਼ਿਲ੍ਹਾ ਦੇ ਹਲਕਾ ਸਮਾਣਾ ਦੇ ਅਧੀਨ ਆਉਂਦੇ ਪਿੰਡ ਭੇਡਪੁਰਾ ਦੇ ਹਾਈ ਵੋਲਟੇਜ ਟਾਵਰ ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਆਪ੍ਰੇਟਸ਼ਿਪ ਲਾਈਨਮੈਨਾਂ ਦੇ ਨਾਲ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਲਾਇਨਮੈਨ ਵੱਲੋਂ ਲਗਭਗ ਪਿਛਲੇ 11 ਦਿਨਾਂ ਤੋਂ ਲਗਾਤਾਰ ਬਿਜਲੀ ਦੇ ਹਾਈ ਵੋਲਟੇਜ ਟਾਵਰ ਤੇ ਚੜ੍ਹ ਕੇ ਕਰ ਰਹੇ ਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿੱਥੇ ਪਿੰਡ ਦੇ ਨੌਜਵਾਨ ਟਾਵਰ 'ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਉੱਥੇ ਹੀ ਇਨ੍ਹਾਂ ਦੇ ਕੁਝ ਸਾਥੀ ਭੁੱਖ ਹੜਤਾਲ 'ਤੇ ਬੈਠੇ ਹਨ।
ਇਹ ਵੀ ਪੜ੍ਹੋ- ਪੰਜਾਬ ਵਿਧਾਨ ਸਭਾ 'ਚ SC ਬੱਚਿਆਂ ਦੇ ਸਰਟੀਫ਼ਿਕੇਟ ਅਤੇ ਵਜ਼ੀਫ਼ੇ ਨੂੰ ਲੈ ਕੇ ਪਾਸ ਹੋਇਆ ਮਤਾ
ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਮੁਲਾਕਾਤ ਕੀਤੀ ਗਈ ਸੀ ਤਾਂ ਅੱਜ ਸੰਸਦ ਮੈਂਬਰ ਪਰਨੀਤ ਕੌਰ ਨੇ ਮੁਲਾਕਾਤ ਕੀਤੀ ਮੈਂ ਵਿਸ਼ਵਾਸ ਦਵਾਇਆ ਕਿ ਇਨ੍ਹਾਂ ਦੀ ਆਵਾਜ਼ ਸੰਸਦ ਵਿੱਚ ਜ਼ਰੂਰ ਚੁੱਕੀ ਜਾਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਆਵਾਜ਼ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਬੰਧਤ ਵਿਭਾਗਾਂ ਕੋਲ ਜ਼ਰੂਰ ਲੈ ਕੇ ਜਾਵਾਂਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਬਿਲਕੁਲ ਜਾਇਜ਼ ਮੰਗ ਹੈ, ਜੇਕਰ ਇਨ੍ਹਾਂ ਨੂੰ ਟ੍ਰੇਨਿੰਗ ਦੇ ਕੇ ਮੈਰਿਟ ਬਣਾਇਆ ਗਿਆ ਤਾਂ ਉਸ ਦੇ ਆਧਾਰ 'ਤੇ ਨੌਕਰੀ ਵੀ ਮਿਲਣੀ ਚਾਹੀਦੀ ਸੀ। ਸਰਕਾਰ ਨੇ ਬੜੀ ਹੀ ਚਲਾਕੀ ਵਰਤਿਆਂ ਕਿਹਾ ਸੀ ਕਿ ਇਨ੍ਹਾਂ ਦੇ ਟੈਸਟ ਕਰਵਾ ਕੇ ਭਰਤੀ ਕਰਵਾਈ ਜਾਵੇਗੀ। ਹਾਲਾਂਕਿ ਉਸ ਟੈਸਟ ਦੀ ਜ਼ਰੂਰਤ ਨਹੀਂ ਹੈ ਨਾ ਲਾਈਨਮੈਨਾਂ ਦੇ ਲਈ। ਉਨ੍ਹਾਂ ਕਿਹਾ ਜਿਹੜੇ ਕੰਮ ਦੀ ਜ਼ਰੂਰਤ ਹੈ ਉਹ ਕਰਵਾਉਣਆ ਚਾਹੀਦਾ ਹੈ , ਇਨ੍ਹਾਂ ਟੈਸਟਾਂ ਦੀ ਨਹੀਂ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।