ਮੋਟਰਸਾਇਕਲ ਸਵਾਰਾਂ ਨੇ ਬੱਚੇ ਤੋਂ ਮੋਬਾਇਲ ਝਪਟਿਆ

12/27/2020 11:25:58 AM

ਤਪਾ ਮੰਡੀ (ਸ਼ਾਮ,ਗਰਗ): ਬੀਤੀ ਰਾਤ ਕੋਈ 8 ਵਜੇ ਦੇ ਕਰੀਬ ਰੂਪ ਚੰਦ ਰੋਡ ਸਥਿਤ ਡਾ.ਨਰੇਸ਼ ਬਾਂਸਲ ਦੇ ਕਲੀਨਿਕ ਕੋਲ 2 ਨਾ-ਮਾਲੂਮ ਮੋਟਰਸਾਈਕਲ ਸਵਾਰਾਂ ਨੇ ਇੱਕ 15 ਸਾਲ ਦੇ ਬੱਚੇ ਤੋਂ ਮੋਬਾਇਲ ਝਪਟ ਕੇ ਫਰਾਰ ਹੋਣ ਬਾਰੇ ਜਾਣਕਾਰੀ ਮਿਲੀ ਹੈ, ਜਿਸ ਦੀ ਕੀਮਤ 10 ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਪੀੜਤ ਬੱਚਾ ਪ੍ਰਾਂਜਲ ਸਿੰਗਲਾ ਵਾਸੀ ਸੁਖਾਨੰਦ ਬਸਤੀ ਨੇ ਦੱਸਿਆ ਕਿ ਆਨਲਾਈਨ ਪੜ੍ਹਾਈ ਕਰਨ ਲਈ ਉਸ ਦੇ ਪਿਤਾ ਨੇ ਮੋਬਾਇਲ ਲੈ ਕੇ ਦਿੱਤਾ ਹੋਇਆ ਸੀ, ਸ਼ਾਮ ਸਮੇਂ ਉਹ ਅਪਣੇ ਦੋਸਤ ਨਾਲ ਪੜ੍ਹਾਈ ਸਬੰਧੀ ਮੋਬਾਇਲ ਤੇ ਗੱਲ ਕਰ ਰਿਹਾ ਸੀ ਤਾਂ ਪਿੱਛੇ ਦੀ ਦੋ ਨਾ-ਮਾਲੂਮ ਮੋਟਰਸਾਇਕਲ ਸਵਾਰਾਂ ਨੇ ਉਸ ਦਾ ਮੋਬਾਇਲ ਝਪਟ ਕੇ ਘੁੜੈਲੀ ਰੋਡ ਵੱਲ ਫਰਾਰ ਹੋ ਗਏ। ਮੌਕੇ ’ਤੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਪਰਿਵਾਰਕ ਮੈਂਬਰਾਂ ਦੇ ਪੁੱਜਣ ਤੇ ਪੁਲਸ ’ਚ ਇਸ ਦੀ ਸੂਚਨਾ ਦਿੱਤੀ ਗਈ, ਜਿਨ੍ਹਾਂ ਦੀ ਮਿਲੀ ਸ਼ਿਕਾਇਤ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। 

ਇਹ ਵੀ ਪੜ੍ਹੋ:  ਕਿਸਾਨੀ ਅੰਦੋਲਨ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼ਾਮਲ ਜਲਾਲਾਬਾਦ ਦੇ ਐਡਵੋਕੇਟ ਨੇ ਕੀਤੀ ਖ਼ੁਦਕੁਸ਼ੀ

ਦੱਸਣਯੋਗ ਹੈ ਕਿ ਹਫਤੇ ’ਚ ਮੋਬਾਇਲ ਝਪਟਣ ਦੀ ਇਹ ਤੀਸਰੀ ਘਟਨਾ ਹੈ ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦੀ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਅਜਿਹੇ ਅਨਸਰਾਂ ਤੇ ਕਰੜੀ ਨਜਰ ਰੱਖ ਕੇ ਕਾਨੂੰਨ ਦੇ ਕਟਿਹਰੇ ’ਚ ਖੜ੍ਹੇ ਕੀਤੇ ਜਾਣ।


Shyna

Content Editor

Related News