ਡੇਰਾ ਬਾਬਾ ਭਾਈ ਗੁਰਦਾਸ ਵਿਖੇ ਸਵੇਰੇ-ਸ਼ਾਮ ਵਿਸ਼ਾਲ ਲੰਗਰ ਸ਼ਹਿਰ ਵਾਸੀਆਂ ਲਈ ਸ਼ੁਰੂ

04/06/2020 10:06:51 PM

ਮਾਨਸਾ (ਮਨਜੀਤ)- ਦੁਨੀਆਂ ਭਰ 'ਚ ਫੈਲੀ ਕੋਰੋਨਾ ਦੀ ਬਿਮਾਰੀ ਕਰਕੇ ਲੱਗੇ ਕਰਫਿਊ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਤਿਆਰ ਕਰਕੇ ਛਕਾਉਣ ਦੀ ਮੁੰਹਿਮ ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀਨਸੀਨ ਮਹੰਤ ਅਮ੍ਰਿਤ ਮੁਨੀ ਜੀ ਸ਼ਹਿਰ ਦੇ ਲੋੜਵੰਦ ਲੋਕਾਂ ਲਈ ਮਸੀਹਾ ਬਣੇ ਹਨ। ਜਿਕਰਯੋਗ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਵੇਰੇ-ਸ਼ਾਮ ਲੰਗਰ ਤਿਆਰ ਕਰਕੇ ਮਾਨਸਾ ਦੇ ਹਰ ਲੋੜਵੰਦ ਗਰੀਬ ਨੂੰ ਡੇਰੇ ਵਿਖੇ ਬੜੀ ਮਰਿਆਦਾ ਅਤੇ ਸ਼ਰਧਾ ਨਾਲ ਲੰਗਰ ਛਕਾਇਆ ਜਾ ਰਿਹਾ ਹੈ। ਡੇਰੇ ਦੇ ਗਦੀਨਸੀਨ ਮਹੰਤ ਅਮ੍ਰਿਤ ਮੁਨੀ ਜੀ ਨੇ ਦੱਸਿਆ ਕਿ ਇਹ ਲੰਗਰ ਪਿਛਲੇ ਤਿੰਨ ਦਿਨਾਂ ਤੋਂ ਚੱਲ ਕੇ ਕਰਫਿਊ ਤੱਕ ਜਾਰੀ ਰਹੇਗਾ। ਉਨ੍ਹਾਂ ਸ਼ਹਿਰ ਮਾਨਸਾ ਦੇ ਹਰ ਲੋੜਵੰਦ ਨੂੰ ਅਪੀਲ ਕੀਤੀ ਕਿ ਕਿਸੇ ਵੀ ਲੋੜਵੰਦ ਨੂੰ ਲੰਗਰ ਦੀ ਲੋੜ ਹੋਵੇ ਤਾਂ ਉਹ ਡੇਰੇ ਵਿਖੇ ਆ ਕੇ ਸਵੇਰੇ-ਸ਼ਾਮ ਪਰਿਵਾਰਾਂ ਸਮੇਤ ਲੰਗਰ ਛਕ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿਸ਼ਾਲ ਭੰਡਾਰਾ ਡੇਰੇ ਦੇ ਸੇਵਾਦਾਰਾਂ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਮੌਕੇ ਕੋਂਸਲਰ ਜੁਗਰਾਜ ਸਿੰਘ ਰਾਜੂ ਦਰਾਕਾ, ਗੁਰੀ ਖੋਖਰ, ਵਿਨੋਦ ਭੰਮਾ, ਰਵੀ ਲਾਟਰੀਆਂ ਵਾਲਾ, ਮਾ: ਚਾਂਦਨੀ, ਹਰਬੰਸ ਚੀਕਾ, ਸੌਰਵ, ਜੁਗਰਾਜ ਸਿੰਘ, ਰਵੀ ਸ਼ਰਮਾ, ਸੰਤ ਕੈਲਾਸ਼ ਮੁਨੀ, ਮਿੱਠੂ ਸੇਠ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Bharat Thapa

Content Editor

Related News