ਮੋਗਾ ਜ਼ਿਲ੍ਹੇ ’ਚ ਕੋਰੋਨਾ ਦੇ 25 ਨਵੇਂ ਮਾਮਲੇ ਆਏ ਸਾਹਮਣੇ

09/22/2020 12:58:23 AM

ਮੋਗਾ,(ਸੰਦੀਪ ਸ਼ਰਮਾ)- ਜ਼ਿਲ੍ਹੇ ਵਿਚ ਕੋਵਿਡ-19 ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਅੱਜ ਜ਼ਿਲੇ ਵਿਚ ਪਿੰਡ ਰਾਜੇਆਣਾ ਨਿਵਾਸੀ 51 ਸਾਲਾ ਔਰਤ ਦੀ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਜ਼ਿਲੇ ਦੇ ਕਸਬਾ ਕੋਟ ਈਸੇ ਖਾਂ ਨਿਵਾਸੀ 31 ਸਾਲਾ ਔਰਤ ਦੀ ਲੁਧਿਆਣਾ ਦੇ ਡੀ. ਐੱਮ. ਸੀ. ਵਿਚ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਗੰਭੀਰ ਹਾਲਾਤਾਂ ’ਚੋਂ ਲੰਘਣ ਦੇ ਬਾਅਦ ਮੌਤ ਹੋ ਗਈ, ਜਿਸ ਤੋਂ ਬਾਅਦ ਜ਼ਿਲੇ ਵਿਚ ਮ੍ਰਿਤਕਾਂ ਦੀ ਗਿਣਤੀ 58 ਹੋ ਗਈ ਹੈ। ਸਿਹਤ ਵਿਭਾਗ ਦੇ ਅੰਕੜੇ ਦੇ ਅਨੁਸਾਰ ਅੱਜ ਤੱਕ ਵਿਭਾਗ ਵਲੋਂ 38,523 ਸ਼ੱਕੀ ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 36,030 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲੇ ਵਿਚ 25 ਨਵੇਂ ਮਾਮਲੇ ਆਉਣ ਨਾਲ ਕੁੱਲ ਗਿਣਤੀ 2017 ਹੋ ਗਈ ਹੈ ਅਤੇ 324 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਦੀ ਅਜੇ ਵੀ ਵਿਭਾਗ ਨੂੰ ਉਡੀਕ ਹੈ।

ਅੱਜ ਜ਼ਿਲੇ ’ਚੋਂ ਲਏ 332 ਸ਼ੱਕੀ ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਅੱਜ 332 ਲੋਕਾਂ ਦੇ ਜ਼ਿਲੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿਚ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਵਿਭਾਗ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 315 ਲੋਕਾਂ ਨੂੰ ਨਿਰਧਾਰਿਤ ਨਿਯਮਾਂ ਤਹਿਤ ਕੁਆਰੰਟਾਈਨ ਕੀਤਾ ਗਿਆ ਹੈ। ਅੱਜ ਜ਼ਿਲੇ ਵਿਚ ਆਏ ਪਾਜ਼ੇਟਿਵ ਮਾਮਲੇ ਮੋਗਾ ਸ਼ਹਿਰ ਦੀ ਟੀਚਰ ਕਾਲੋਨੀ, ਰਾਮ ਗੰਜ, ਐੱਫ. ਸੀ. ਆਈ. ਰੋਡ, ਅਕਾਲਸਰ ਰੋਡ, ਪਿੰਡ ਮਹਿਣਾ ਅਤੇ ਨਿਹਾਲ ਸਿੰਘ ਵਾਲਾ ਸਮੇਤ ਵੱਖ-ਵੱਖ ਕਸਬਿਆਂ ਨਾਲ ਸਬੰਧਤ ਹਨ।


Bharat Thapa

Content Editor

Related News