ਈ-ਰਿਕਸ਼ਾ ਚਾਲਕਾਂ ਨੂੰ ਬੰਧਕ ਬਣਾ ਕੇ ਕੀਤੀ ਕੁੱਟਮਾਰ

02/26/2020 1:51:28 PM

ਮੋਗਾ (ਸੰਜੀਵ) : ਈ-ਰਿਕਸ਼ਾ ਚਾਲਕਾਂ ਨੂੰ ਕੁਝ ਲੋਕਾਂ ਵੱਲੋਂ ਬੰਧਕ ਬਣਾ ਕੇ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ 'ਚ ਦਾਖਲ ਪਾਂਡਵ ਪਾਸਵਾਨ, ਸ਼ਿਆਮ ਪਾਸਵਾਨ, ਮਿਥਲ ਪਾਸਵਾਨ ਅਤੇ ਰਾਜੇਸ਼ ਪਾਸਵਾਨ ਸਾਰੇ ਨਿਵਾਸੀ ਜ਼ੀਰਾ ਰੋਡ ਮੋਗਾ ਨੇ ਦੱਸਿਆ ਕਿ ਬੀਤੀ ਸ਼ਾਮ ਪਾਂਡਵ ਪਾਸਵਾਨ ਨੇ ਰੇਲਵੇ ਫਾਟਕ ਤੋਂ ਬੱਸ ਅੱਡੇ ਦੀਆਂ ਸਵਾਰੀਆਂ ਆਪਣੇ ਰਿਕਸ਼ੇ 'ਚ ਬਿਠਾਈਆਂ ਸਨ, ਜਿਸ 'ਤੇ ਡੀਜ਼ਲ ਰਿਕਸ਼ਾ ਚਾਲਕ ਨੇ ਕਿਹਾ ਕਿ ਈ-ਰਿਕਸ਼ਾ ਚਾਲਕ ਇੱਥੋਂ ਸਵਾਰੀਆਂ ਨਹੀਂ ਬਿਠਾ ਸਕਦੇ ਅਤੇ ਉਸ ਦੀਆਂ ਸਵਾਰੀਆਂ ਆਪਣੇ ਰਿਕਸ਼ੇ 'ਚ ਲੈ ਗਿਆ। ਜਦੋਂ ਪਾਂਡਵ ਬੱਸ ਅੱਡੇ 'ਤੇ ਪਹੁੰਚਿਆ ਤਾਂ ਡੀਜ਼ਲ ਰਿਕਸ਼ਾ ਚਾਲਕ ਨੇ ਆਪਣੇ ਸਾਥੀਆਂ ਅਤੇ ਯੂਨੀਅਨ ਪ੍ਰਧਾਨ ਨੂੰ ਸੱਦ ਲਿਆ ਅਤੇ ਉਸ ਦੀ ਕੁੱਟ-ਮਾਰ ਕਰਨ ਲੱਗੇ, ਜਦੋਂ ਅਸੀਂ ਛੁਡਾਉਣ ਦਾ ਯਤਨ ਕੀਤਾ ਤਾਂ ਸਾਨੂੰ ਵੀ ਆਪਣੀ ਗੱਡੀ 'ਚ ਬਿਠਾਇਆ ਅਤੇ ਗੋਦਾਮ 'ਚ ਲਿਜਾ ਕੇ ਬੰਦਕ ਬਣਾ ਲਿਆ, ਜਿਥੇ ਸਾਡੀ ਕੁੱਟ-ਮਾਰ ਕੀਤੀ ਗਈ। ਮੁਆਫੀ ਮੰਗਣ 'ਤੇ ਸਾਨੂੰ ਛੱਡਿਆ। ਸਾਡੇ ਸਾਥੀਆਂ ਨੇ ਸਾਨੂੰ ਚਾਰਾਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾ ਕੇ ਪੁਲਸ ਨੂੰ ਸੂਚਿਤ ਕੀਤਾ।


Baljeet Kaur

Content Editor

Related News