ਦੁਕਾਨ ’ਚ ਸੰਨ੍ਹ ਲਾ ਕੇ ਚੋਰਾਂ ਨੇ ਹਜ਼ਾਰਾਂ ਰੁਪਏ ਦੇ ਮੋਬਾਇਲ ਕੀਤੇ ਚੋਰੀ

02/13/2021 12:49:50 PM

ਤਪਾ ਮੰਡੀ  (ਸ਼ਾਮ,ਗਰਗ): ਬੀਤੀ ਰਾਤ ਦਰਾਜ ਫਾਟਕ ਨੇੜੇ ਮੋਬਾਇਲਾਂ ਦੀ ਦੁਕਾਨ ’ਚ ਚੋਰਾਂ ਨੇ ਕੰਧ ’ਚ ਪਾੜ੍ਹ ਲਾਕੇ ਇਸ ਵਿੱਚੋਂ ਹਜਾਰਾਂ ਰੁਪੈ ਦੇ ਨਵੇਂ-ਪੁਰਾਣੇ ਮੋਬਾਇਲ ਚੋਰੀ ਹੋਣ ਦੀ ਘਟਨਾ ਨੂੰ ਲੈ ਕੇ ਪੁਲਸ ਦੀ ਲਾਪ੍ਰਵਾਹੀ ਖਿਲਾਫ ਰੋਸ ਪ੍ਰਗਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਕਾਨ ਮਾਲਕ ਹਮਨਜੀਤ ਸਿੰਘ ਪੁੱਤਰ ਚੰਦਰ ਸੈਨ ਦਾ ਕਹਿਣਾ ਹੈ ਕਿ ਉਹ ਹਰ ਰੋਜ ਦੀ ਤਰ੍ਹਾਂ ਸ਼ਾਮ 8 ਵਜੇ ਦੁਕਾਨ ਬੰਦ ਕਰਕੇ ਗਿਆ ਤਾਂ ਸਵੇਰੇ 6 ਵਜੇ ਕਿਸੇ ਗੁਆਂਢੀ ਦਾ ਫੋਨ ਆਇਆ ਕਿ ਦੁਕਾਨ ਦੀ ਕੰਧ ਵਿੱਚ ਪਾੜ ਲੱਗਾ ਹੋਇਆ ਹੈ, ਜਦ ਦੁਕਾਨ ਖੋਲ੍ਹ ਕੇ ਦੇਖੀ ਤਾਂ ਪਾੜ੍ਹ ਵਾਲੀ ਕੰਧ ’ਚ ਕੀਤੀ ਹੋਈ ਸ਼ੀਸੇ ਦੀ ਸਾਰੀ ਫਿੰਟਿੰਗ ਦਾ ਸ਼ੀਸਾ ਟੁੱਟ ਕੇ ਖਿਲਰਿਆ ਪਿਆ ਸੀ ਅਤੇ ਦੁਕਾਨ ਅੰਦਰੋਂ ਸਾਰੇ ਨਵੇਂ, ਪੁਰਾਣੇ ਅਤੇ ਹੋਰ ਅਸੈਸਰੀ ਦਾ ਸਮਾਨ ਅਤੇ ਕੁਝ ਨਕਦੀ ਗਾਇਬ ਸੀ ਜਿਸ ਦੀ ਅੰਦਾਜਨ ਕੀਮਤ 50 ਹਜ਼ਾਰ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

ਗਰੀਬ ਦੁਕਾਨ ਮਾਲਕ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੀ ਦੁਕਾਨ ’ਚੋਂ ਪਹਿਲਾਂ ਵੀ 3-4 ਵਾਰ ਦੁਕਾਨ ’ਚੋਂ ਲੱਖਾਂ ਰੁਪਏ ਦੇ ਮੋਬਾਇਲ ਚੋਰੀ ਹੋ ਗਏ ਹਨ ਪਰ ਪੁਲਸ ਚੋਰਾਂ ਨੂੰ ਲੱਭਣ ਦੀ ਥਾਂ ਉਸ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਦਰਜ ਮੁਕੱਦਮੇ ਸੰਬੰਧੀ ਮਾਨਯੋਗ ਅਦਾਲਤ ’ਚ ਬਿਆਨ ਦਰਜ ਕਰਵਾਏ ਕਿ ਮੁਕੱਦਮੇ ਸੰਬੰਧੀ ਕੋਈ ਕਾਰਵਾਈ ਨਹੀਂ ਕਰਵਾਉਣੀ, ਜਿਸ ਦੀ ਅੱਜ ਹੋਈ ਚੋਰੀ ਸੰਬੰਧੀ ਵੀ ਕੋਈ ਲਿਖਤੀ ਰਿਪੋਰਟ ਨਹੀਂ ਕਰਵਾਉਣਗੇ ਕਿਉਂਕਿ ਪੁਲਸ ਤੰਗ ਪ੍ਰੇਸ਼ਾਨ ਹੀ ਕਰਦੀ ਰਹੇਗੀ। ਦੁਕਾਨ ਅੱਗੇ ਇਕੱਠੇ ਹੋਏ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੁਲਸ ਦੀ ਗੱਡੀ ਸਾਰੀ ਰਾਤ ਹੂਟਰ ਮਾਰਦੀ ਰਹਿੰਦੀ ਹੈ,ਪਰ ਚੋਰੀ ਸੰਬੰਧੀ ਚੋਰਾਂ ਨੂੰ ਕਿਉਂ ਨਹੀਂ ਫੜਦੀ। ਜਦ ਐਸ.ਐਚ.ਓ ਤਪਾ ਜਗਜੀਤ ਸਿੰਘ ਘੁੰਮਣ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਤੰਗ ਪ੍ਰੇਸ਼ਾਨ ਦੀ ਗੱਲ ਬਿਲਕੁੱਲ ਝੂਠ ਹੈ ਪੁਲਸ ਮੋਕਾ ਦੇਖਕੇ ਇਰਦ-ਗਿਰਦ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲ ਕੇ ਚੋਰਾਂ ਦੀ ਪੈਰ ਨੱਪਣ ’ਚ ਲੱਗੀ ਹੋਈ ਹੈ। 


Shyna

Content Editor

Related News