ਮਿਸ਼ਨ ਫਤਹਿ: ਬਲਾਕ ਫਤਿਹਗੜ੍ਹ ਪੰਜਗਰਾਈਆਂ ਤੋਂ ਕੋਵਿਡ ਦੇ ਲਏ 130 ਨਮੂਨੇ ਲਏ ਗਏ

12/01/2020 4:49:16 PM

ਸੰਦੌੜ(ਰਿਖੀ): ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ 'ਚ ਅੱਜ ਕੋਵਿਡ-19 ਦੇ 130 ਨਮੂਨੇ ਲਏ ਗਏ ਹਨ। ਇਸ ਮੌਕੇ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਕੋਵਿਡ ਨੂੰ ਹਲਕੇ 'ਚ ਨਾ ਲਿਆ ਜਾਵੇ ਇਸ ਨੂੰ ਲੈ ਕੇ ਸਾਵਧਾਨੀ ਜ਼ਰੂਰ ਰੱਖੀ ਜਾਵੇ। ਉਨ੍ਹਾਂ ਕਿਹਾ ਕੇ ਬਲਾਕ 'ਚ ਰੋਜ਼ਾਨਾ ਹੁੰਦੀ ਸੈਪਲਿੰਗ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ ਆ ਰਹੀ ਹੈ ਇਸ ਲਈ ਲੋਕਾਂ ਨੂੰ ਵਧੇਰੇ ਟੈਸਟ ਕਰਵਾਉਣੇ ਚਾਹੀਦੇ ਹਨ। 
ਉਨ੍ਹਾਂ ਕਿਹਾ ਕੇ ਲੋਕ ਸੈਂਪਲਿੰਗ ਲੈਣ ਆਈਆਂ ਸਿਹਤ ਵਿਭਾਗ ਦੀਆਂ ਟੀਮਾ ਨੂੰ ਜ਼ਰੂਰ ਸਹਿਯੋਗ ਕਰਨ ਤਾਂ ਜੋ ਇਸ ਆਫ਼ਤ ਨਾਲ ਨਿਜ਼ੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀਂ ਹੈ ਬਾਕੀ ਰਹਿੰਦੇ ਲੋਕ ਵੀ ਬਿਨਾਂ ਕਿਸੇ ਡਰ ਆਪ ਚੱਲ ਕੇ ਜਾਂਚ ਕਰਵਾਉਣ ਕੋਵਿਡ ਕੈਂਪ ਦਾ ਨਿਰੀਖਣ ਕਰਨ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਗੀਤਾ  ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਵਾਰ-ਵਾਰ ਹੱਥਾਂ ਦੀ ਸਫ਼ਾਈ ਕਰਨ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਐੱਸ. ਆਈ. ਗੁਰਮੀਤ ਸਿੰਘ, ਗੁਲਜ਼ਾਰ ਖਾਨ, ਨਿਰਭੈ ਸਿੰਘ, ਕਰਮਦੀਨ, ਹਰਮਿੰਦਰ ਸਿੰਘ, ਮਨਦੀਪ ਸਿੰਘ ਬੀ.ਐੱਸ. ਏ, ਰਾਜੇਸ਼ ਰਿਖੀ, ਸੀ.ਐੱਚ. ਓ ਕਰਮਜੀਤ ਕੌਰ, ਰਵਿੰਦਰ ਕੌਰ, ਰਣਦੀਪ ਕੌਰ, ਸਤਵਿੰਦਰ ਸਿੰਘ, ਦਿਲੀਪ ਸਿੰਘ ਆਦਿ ਹਾਜ਼ਰ ਸਨ।


Aarti dhillon

Content Editor

Related News