ਕਿਸੇ ਭਾਰਤੀ ਦੇ ਚੰਦਰਮਾ ’ਤੇ ਉਤਰਨ ਤੱਕ ਚੰਦਰ ਮਿਸ਼ਨ ਜਾਰੀ ਰਹੇਗਾ : ਸੋਮਨਾਥ

Thursday, Apr 18, 2024 - 01:54 PM (IST)

ਕਿਸੇ ਭਾਰਤੀ ਦੇ ਚੰਦਰਮਾ ’ਤੇ ਉਤਰਨ ਤੱਕ ਚੰਦਰ ਮਿਸ਼ਨ ਜਾਰੀ ਰਹੇਗਾ : ਸੋਮਨਾਥ

ਅਹਿਮਦਾਬਾਦ, (ਭਾਸ਼ਾ)– ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਐੱਸ. ਸੋਮਨਾਥ ਨੇ ਬੁੱਧਵਾਰ ਨੂੰ ਕਿਹਾ ਕਿ ਪੁਲਾੜ ਸੰਸਥਾਨ ਆਪਣੀ ਚੰਦਰਯਾਨ ਲੜੀ ਉਦੋਂ ਤੱਕ ਜਾਰੀ ਰੱਖੇਗਾ ਜਦ ਤੱਕ ਦੇਸ਼ ਦਾ ਕੋਈ ਪੁਲਾੜ ਯਾਤਰੀ ਚੰਦਰਮਾ ’ਤੇ ਨਹੀਂ ਉਤਰ ਜਾਂਦਾ। ਪੁਲਾੜ ਏਜੰਸੀ ਦੇ ਚੰਦਰਯਾਨ-3 ਪੁਲਾੜ ਯਾਨ ਨੇ ਪਿਛਲੇ ਸਾਲ ਅਗਸਤ ’ਚ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਾਫਟ ਲੈਂਡਿੰਗ ਕੀਤੀ ਅਤੇ ਇਸ ਦੇ ਨਾਲ ਹੀ ਭਾਰਤ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ।

ਸੋਮਨਾਥ ਨੇ ਇਥੇ ਇਕ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ,‘ਚੰਦਰਯਾਨ-3 ਨੇ ਬਹੁਤ ਚੰਗਾ ਕੰਮ ਕੀਤਾ ਹੈ। ਅੰਕੜੇ ਇਕੱਠੇ ਕਰ ਲਏ ਗਏ ਹਨ ਅਤੇ ਵਿਗਿਆਨਕ ਪ੍ਰਕਾਸ਼ਨ ਅਜੇ ਸ਼ੁਰੂ ਹੋਇਆ ਹੈ। ਹੁਣ ਅਸੀਂ ਚੰਦਰਯਾਨ ਲੜੀ ਨੂੰ ਉਦੋਂ ਤੱਕ ਜਾਰੀ ਰੱਖਣਾ ਚਾਹੁੰਦੇ ਹਾਂ ਜਦ ਤੱਕ ਕਿ ਕੋਈ ਭਾਰਤੀ ਚੰਦਰਮਾ ’ਤੇ ਨਹੀਂ ਉਤਰ ਜਾਂਦਾ। ਉਸ ਤੋਂ ਪਹਿਲਾਂ ਸਾਨੂੰ ਕਈ ਤਕਨੀਕਾਂ ’ਚ ਮੁਹਾਰਤ ਹਾਸਲ ਕਰਨੀ ਪਵੇਗੀ, ਜਿਵੇ ਉਥੇ ਜਾਣਾ ਅਤੇ ਵਾਪਸ ਆਉਣਾ। ਅਸੀਂ ਅਗਲੇ ਮਿਸ਼ਨ ’ਚ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਐਸਟ੍ਰੋਨਾਟੀਕਲ ਸੋਸਾਇਟੀ ਆਫ ਇੰਡੀਆ ਵਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਅਹਿਮਦਾਬਾਦ ਆਏ ਸਨ।


author

Rakesh

Content Editor

Related News