ਲਾਪਤਾ ਫਾਰਮਾਸਿਸਟ ਦੀ ਲਾਸ਼ ਨਹਿਰ ''ਚੋਂ ਬਰਾਮਦ

Monday, Feb 24, 2020 - 11:19 PM (IST)

ਲਾਪਤਾ ਫਾਰਮਾਸਿਸਟ ਦੀ ਲਾਸ਼ ਨਹਿਰ ''ਚੋਂ ਬਰਾਮਦ

ਭਵਾਨੀਗੜ, (ਵਿਕਾਸ)- ਕੁੱਝ ਦਿਨ ਪਹਿਲਾਂ ਭੇਤਭਰੀ ਹਾਲਤ 'ਚ ਲਾਪਤਾ ਹੋਏ ਬਨੂੜ ਵਿਖੇ ਗਿਆਨ ਸਾਗਰ ਹਸਪਤਾਲ 'ਚ ਫਾਰਮਾਸਿਸਟ ਵਜੋਂ ਕੰਮ ਕਰਦੇ ਸਥਾਨਕ ਸ਼ਹਿਰ ਦੇ ਵਸਨੀਕ ਰਮਨਪ੍ਰੀਤ ਸਿੰਘ ਦੀ ਲਾਸ਼ ਸੋਮਵਾਰ ਨੂੰ ਘਨੌਰ ਨੇੜੇ ਭਾਖੜਾ ਨਹਿਰ 'ਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਪੁਸ਼ਟੀ ਕਰਦਿਆਂ ਸੰਬੰਧਤ ਪੁਲਸ ਥਾਣਾ ਬਨੂੜ ਦੇ ਮੁੱਖ ਅਫਸਰ ਇੰਸਪੈਕਟਰ ਸੁਭਾਸ਼ ਕੁਮਾਰ ਨੇ ਦੱਸਿਆ ਕਿ ਭਵਾਨੀਗੜ ਦੇ ਰਹਿਣ ਵਾਲੇ ਰੂਪ ਸਿੰਘ ਨੇ ਥਾਣੇ 'ਚ ਅਪਣੇ ਪੁੱਤਰ ਰਮਨਪ੍ਰੀਤ ਸਿੰਘ (26) ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਈ ਸੀ। ਦੱਸਿਆ ਜਾ ਰਿਹਾ ਹੈ ਕਿ ਬੀਤੀ 19 ਫਰਵਰੀ ਨੂੰ ਰਮਨਪ੍ਰੀਤ ਸਿੰਘ ਨੇ ਹਸਪਤਾਲ ਵਿੱਚ ਅਪਣੀ ਹਾਜ਼ਰੀ ਲਗਵਾਈ ਸੀ ਤੇ ਉਸਦੇ ਕੁੱਝ ਸਮੇਂ ਬਾਅਦ ਉਹ ਹਸਪਤਾਲ 'ਚੋਂ ਚਲਾ ਗਿਆ। ਉਦੋਂ ਤੋਂ ਹੀ ਉਸਦਾ ਮੋਬਾਇਲ ਫੋਨ ਵੀ ਲਗਾਤਾਰ ਬੰਦ ਆ ਰਿਹਾ ਸੀ ਤੇ ਪਰਿਵਾਰ ਦੇ ਮੈਂਬਰ ਰਮਨਪ੍ਰੀਤ ਸਿੰਘ ਦੀ ਭਾਲ ਕਰ ਰਹੇ ਸਨ। ਇਸੇ ਦੌਰਾਨ ਅੱਜ ਉਸਦੀ ਲਾਸ਼ ਨਹਿਰ 'ਚੋਂ ਮਿਲੀ। ਜਿਕਰਯੋਗ ਹੈ ਕਿ ਰਮਨਪ੍ਰੀਤ ਸਿੰਘ ਅਪਣੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਤੇ ਉਸਦੇ ਪਿਤਾ ਰੂਪ ਸਿੰਘ ਅੱਜ ਕੱਲ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਕਾਨੂੰਗੌ ਵਜੋਂ ਸੇਵਾ ਨਿਭਾ ਰਹੇ ਹਨ। ਨੌਜਵਾਨ ਰਮਨਪ੍ਰੀਤ ਸਿੰਘ ਦੀ ਮੌਤ ਦੀ ਖਬਰ ਤੋਂ ਬਾਅਦ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।


author

Bharat Thapa

Content Editor

Related News