ਸ਼ਰਮਸਾਰ: 10ਵੀਂ ''ਚ ਪੜ੍ਹਦੀ ਨਾਬਾਲਗ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ, ਸਦਮੇ ''ਚ ਪਰਿਵਾਰ
Wednesday, Oct 21, 2020 - 06:03 PM (IST)
ਰਾਜਪੁਰਾ (ਨਿਰਦੋਸ਼, ਚਾਵਲਾ, ਮਸਤਾਨਾ): ਮੰਗਲਵਾਰ ਦੀ ਸਵੇਰੇ ਢਿੱਡ ਵਿਚ ਪੀੜ ਹੋਣ ਦੀ ਸ਼ਿਕਾਇਤ ਹੋਣ 'ਤੇ ਜਦੋਂ ਇਕ ਨਾਬਾਲਗ ਵਿਦਿਆਰਥਣ ਪਰਿਵਾਰ ਸਮੇਤ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਪਹੁੰਚੀ ਤਾਂ ਉਸ ਨੇ ਬੱਚੇ ਨੂੰ ਜਨਮ ਦਿੱਤਾ।ਦੱਸਿਆ ਜਾਂਦਾ ਹੈ ਕਿ ਪੀੜਤਾ ਦਸਵੀਂ ਜਮਾਤ ਦੀ ਵਿਦਿਆਰਥਣ ਹੈ। ਖੇੜੀ ਗੰਡਿਆ ਪੁਲਸ ਨੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਸ਼ਰਮਸਾਰ ਹੋਣ ਤੋਂ ਬਚਿਆ ਪੰਜਾਬ,ਰਾਹਗੀਰ ਨੇ ਬਚਾਈ 8 ਸਾਲਾ ਬੱਚੀ ਦੀ ਇੱਜ਼ਤ
ਮਿਲੀ ਜਾਣਕਾਰੀ ਮੁਤਾਬਕ ਨਾਬਾਲਗ ਪੀੜਤਾ ਇਕ ਸਕੂਲ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਹੈ। ਸਵੇਰੇ ਢਿੱਡ ਦਰਦ ਦੀ ਸ਼ਿਕਾਇਤ ਹੋਣ 'ਤੇ ਪਰਿਵਾਰ ਵਾਲੇ ਪ੍ਰਾਈਵੇਟ ਡਾਕਟਰ ਦੇ ਕੋਲ ਇਲਾਜ ਕਰਵਾਉਣ ਲਈ ਲੈ ਕੇ ਗਏ।ਜਿੱਥੇ ਡਾਕਟਰਾਂ ਨੇ ਮੁੱਢਲੀ ਚਿਕਿਤਸਾ ਦੇਣ ਤੋਂ ਬਾਅਦ ਸਰਕਾਰੀ ਹਸਪਤਾਲ ਜਾਣ ਨੂੰ ਕਿਹਾ।ਇਸ ਤੋਂ ਬਾਅਦ ਪਰਿਵਾਰ ਵਾਲੇ ਕੁੜੀ ਨੂੰ ਸਵੇਰੇ ਸਰਕਾਰੀ ਹਸਪਤਾਲ ਲੈ ਕੇ ਪਹੁੰਚ ਅਤੇ ਡਾਕਟਰਾਂ ਨੂੰ ਢਿੱਡ ਵਿਚ ਤਕਲੀਫ ਹੋਣ ਦੀ ਗੱਲ ਕਹੀ।ਕੁੜੀ ਦੀ ਤਕਲੀਫ ਨੂੰ ਦੇਖ ਕੇ ਡਾਕਟਰਾਂ ਨੇ ਕੁੜੀ ਦਾ ਇਲਾਜ ਸ਼ੁਰੂ ਕਰਦੇ ਹੋਏ ਹਸਪਤਾਲ ਵਿਚ ਦਾਖ਼ਲ ਕਰ ਲਿਆ ਪਰ ਹਸਪਤਾਲ ਪ੍ਰਸ਼ਾਸਨ ਤੋਂ ਇਲਾਵਾ ਪਰਿਵਾਰ ਵਿਚ ਉਸ ਸਮੇਂ ਤੜਥਲੀ ਮੱਚ ਗਈ ਜਦੋਂ ਥੋੜ੍ਹੀ ਦੇਰ ਬਾਅਦ ਕੁੜੀ ਨੇ ਇਕ ਬੱਚੇ ਨੂੰ ਜਨਮ ਦਿੱਤਾ , ਜਿਸ ਨਾਲ ਸਵਾਲ ਉਠਣ ਲੱਗਾ ਕਿ ਆਖਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਕੌਣ ਹੈ। ਦੱਸਿਆ ਜਾਂਦਾ ਹੈ ਕਿ ਪੀੜ੍ਹਤਾ ਦੇ ਸਦਮੇ 'ਚ ਹੋਣ ਦੀ ਵਜ੍ਹਾ ਨਾਲ ਦੋਸ਼ੀ ਦਾ ਨਾਮ ਦੱਸ ਪਾਉਣ ਵਿਚ ਅਸਮਰਥ ਹੈ । ਮਾਮਲੇ ਦੀ ਸੂਚਨਾ ਮਿਲਣ 'ਤੇ ਖੇੜੀ ਗੰਡਿਆ ਥਾਣੇ ਦੇ ਐੱਸ.ਐੱਚ.ਓ. ਆਪਣੀ ਟੀਮ ਨਾਲ ਬਿਆਨ ਲੈਣ ਹਸਪਤਾਲ ਪਹੁੰਚੇ।
ਇਹ ਵੀ ਪੜ੍ਹੋ: ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁੱਲੇਵਾਲਾ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ
ਕੀ ਕਹਿੰਦੇ ਹਨ ਐਸ. ਐਚ. ਓ.
ਇਸ ਸੰਬੰਧੀ ਖੇੜੀ ਗੰਡਿਆ ਥਾਣੇ ਦੇ ਐਸ. ਐਚ. ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੀੜ੍ਹਤਾ ਦੇ ਸਦਮੇ ਵਿਚ ਹੋਣ ਦੀ ਵਜ੍ਹਾ ਨਾਲ ਪਿਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਆਰੋਪੀ ਦੇ ਖਿਲਾਫ ਵੱਖ- ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਲੋਕਾਂ ਲਈ ਸਿਰਦਰਦ ਬਣੇ ਸ਼ਾਤਰ ਚੋਰਾਂ ਦੇ ਅਜੀਬੋ-ਗ਼ਰੀਬ ਕਾਰਨਾਮੇ, ਜਦੋਂ ਚੜ੍ਹੇ ਪੁਲਸ ਹੱਥੇ ਤਾਂ ਖੁੱਲ੍ਹੇ ਸਾਰੇ ਭੇਤ