ਨਾਬਾਲਗਾ ਨਾਲ ਅਸ਼ਲੀਲ ਹਰਕਤਾਂ ਕਰਨ ''ਤੇ ਮਤਰੇਆ ਪਿਉ ਨਾਮਜ਼ਦ
Thursday, Dec 26, 2019 - 10:41 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ): ਆਪਣੀ 12 ਸਾਲ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ 'ਤੇ ਪੁਲਸ ਨੇ ਮਤਰਏ ਪਿਉ ਖਿਲਾਫ ਮਾਮਲਾ ਦਰਜ ਕੀਤਾ ਹੈ। ਲੜਕੀ ਦੀ ਮਾਤਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਦਾ ਵਿਆਹ 9 ਸਾਲ ਪਹਿਲਾਂ ਦਲਜੀਤ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਸਮੇਂ ਉਹ ਆਪਣੇ ਪਹਿਲੇ ਵਿਆਹ ਦੀ 1 ਸਾਲਾ ਲੜਕੀ ਨੂੰ ਆਪਣੇ ਨਾਲ ਲੈ ਕੇ ਆਈ ਸੀ, ਜੋ ਕਿ ਹੁਣ 10 ਸਾਲ ਦੀ ਹੈ ਅਤੇ 7ਵੀਂ ਕਲਾਸ 'ਚ ਪੜ੍ਹਦੀ ਹੈ। ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲਦਾ ਹੈ, ਜਿਸ ਕਾਰਣ ਦੋ ਮਹੀਨੇ ਤੋਂ ਮੈਂ ਆਪਣੇ ਪੇਕੇ ਪਿੰਡ ਰਹਿੰਦੀ ਹਾਂ।
ਹੁਣ ਜਦ ਮੈਂ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਕੁਝ ਦਿਨ ਪਹਿਲਾਂ ਆਪਣੀ ਲੜਕੀ ਨੂੰ ਸਹੁਰੇ ਪਿੰਡ ਲਿਜਾਣ ਲੱਗੀ ਤਾਂ ਉਸ ਦੀ ਲੜਕੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ, ਵਜ੍ਹਾ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਦਾ ਪਿਉ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ। ਦਿਨ ਸਮੇਂ ਵੀ ਜਦ ਕੋਈ ਘਰ ਨਹੀਂ ਹੁੰਦਾ ਤਾਂ ਅਜਿਹਾ ਕਰਦਾ ਅਤੇ ਜਦ ਉਹ ਉਸ ਨੂੰ ਮਨ੍ਹਾ ਕਰਦੀ ਤਾਂ ਉਸ ਦੀ ਕੁੱਟ-ਮਾਰ ਕਰਦਾ ਅਤੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਪੁਲਸ ਨੇ ਉਕਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਲੜਕੀ ਦੇ ਮਤਰਏ ਪਿਉ ਖਿਲਾਫ ਮਾਮਲਾ ਦਰਜ ਕੀਤਾ ਹੈ।